More Gurudwara Wiki  Posts
ਸ੍ਰੀ ਕਲਗੀਧਰ ਤੇ ਹਮਲਾ


ਸ੍ਰੀ ਕਲਗੀਧਰ ਤੇ ਹਮਲਾ
ਕਲਗੀਧਰ ਪਿਤਾ ਜੀ ਜਦੋ ਦੱਖਣ ਵਲ ਨੂੰ ਤੁਰੇ ਤਾਂ ਵਜੀਰ ਖਾਂ ਨੇ ਸਤਿਗੁਰਾਂ ਨੂੰ ਖਤਮ ਕਰਨ ਲਈ ਇਕ ਪਠਾਣ ਭੇਜਿਆ ਪਰ ਉਹ ਫੜਿਆ ਗਿਆ ਤੇ ਮਾਰ ਦਿੱਤਾ ਫਿਰ ਉਸ ਨੇ ਦੋ ਪਠਾਨ ਹੋਰ ਭੇਜੇ ਜਮਸ਼ੈਦ ਖਾਂ ਤੇ ਗੁਲ ਖਾਂ
ਇਹ ਦੋਵੇਂ ਪਠਾਣ ਗੁਰੂ ਘਰ ਦੇ ਜਾਣਕਾਰ ਸਨ ਤੇ ਸਰਕਾਰੀ ਅਹਿਲਕਾਰ ਵੀ ਇਸ ਲਈ ਇਹ ਪਹਿਲਾ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਮਿਲੇ ਉਥੋਂ ਸਤਿਗੁਰਾਂ ਬਾਰੇ ਪੁੱਛ ਕੇ ਅੱਗੇ ਨੰਦੇੜ ਵੱਲ ਗਏ ਗੁਰੂ ਦਰਬਾਰ ਅਕਸਰ ਆਉਂਦੇ ਜਾਂਦੇ ਤੇ ਮੌਕੇ ਦੀ ਤਾੜ ਚ ਸਨ ਸਾਰਾ ਭੇਦ ਲੈ ਲਿਆ ਇਕ ਦਿਨ ਤੇ ਜਮਸ਼ੈਦ ਕਾਫ਼ੀ ਸਮਾਂ ਗੁਰੂ ਸਾਹਿਬ ਕੋਲ ਬੈਠਾ ਰਿਹਾ ਮੌਕੇ ਦੀ ਤਾੜ ਵਿੱਚ ਪਰ ਸੰਗਤ ਜ਼ਿਆਦਾ ਹੋਣ ਕਰਕੇ ਕੁਝ ਕਰ ਨ ਸਕਿਆ
ਜਮਸ਼ੈਦ ਨੇ ਏਨਾ ਜਰੂਰ ਦੇਖ ਲਿਆ ਰਹਿਰਾਸ ਸਾਹਿਬ ਤੋ ਬਾਦ ਦੇ ਸਮੇ ਹੀ ਦਾਵ ਲਗੇਗਾ ਇਸ ਲਈ ਜਮਸ਼ੈਦ ਇੱਕ ਦਿਨ ਸ਼ਾਮ ਨੂੰ ਦੀਵਾਨ ਵਿੱਚ ਆਇਆ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਸਾਰੇ ਸਿੰਘ ਥਾਉ ਥਾਈ ਤੇ ਚਲੇ ਗਏ ਬਸ ਇੱਕ ਪਹਿਰੇਦਾਰ ਸਿੱਖ ਰਹਿ ਗਿਆ ਉਹਨੂੰ ਸਤਿਗੁਰਾਂ ਨੇ ਕਿਸੇ ਕੰਮ ਦੇ ਲਈ ਭੇਜਿਆ ਪਰ ਜਮਸ਼ੈਦ ਕੋਲ ਹੀ ਬੈਠਾ ਸੀ ਗੁਰਦੇਵ ਨੇ ਉਸ ਨੂੰ ਪ੍ਰਸ਼ਾਦ ਦਿੱਤਾ ਜੋ ਉਸ ਨੇ ਇੱਕਠਾ ਹੀ ਮੁੰਹ ਚ ਪਾ ਲਿਆ
ਆਪ ਸਤਿਗੁਰੂ ਪਲੰਘ ਉੱਪਰ ਲੇਟ ਗਏ ਦਸ਼ਮੇਸ਼ ਦੇ ਅੱਖ ਬੰਦ ਕਰ ਲਈਆਂ ਸੀ ਜਮਸ਼ੇੈਦ ਨੇ ਚੰਗਾ ਮੌਕਾ ਦੇਖ ਇਕਦਮ ਸਤਿਗੁਰਾਂ ਦੇ ਪੇਟ ਚ ਜਮਧਰ ਨਾਲ ਵਾਰ ਕੀਤਾ ਕਮਰ ਕੱਸਾ ਪੂਰਾ ਖਿੱਚ ਕੇ ਲੱਗਾ ਸੀ ਪਰ ਫਿਰ ਵੀ ਜ਼ਖ਼ਮ ਗਹਿਰਾ ਹੋ ਗਿਆ ਸਤਿਗੁਰਾਂ ਨੇ ਓਸੇ ਪਲ ਸ਼ਸ਼ਤਰ...

ਦਾ ਐਸਾ ਵਾਰ ਕੀਤਾ ਕਿ ਜਮਸ਼ੈਸ ਲੜਖੜਾ ਕੇ ਡਿੱਗ ਪਿਆ ਮੂੰਹ ਚੋਂ ਨਿਕਲਿਆ ਹਾਏ ਅੰਮਾ ਕਲਗੀਧਰ ਨੇ ਕਿਹਾ ਇਹ ਅੰਮਾਂ ਕਹਿਣ ਦਾ ਵੱਖਤ ਨਹੀਂ ਅੱਲ੍ਹਾ ਕਹੋ
(ਏ ਸਤਿਗੁਰੂ ਜੀ ਦਾ ਨਿਰਵੈਰ ਮਨ ਹੈ ਜੋ ਜਾਨੀ ਦੁਸ਼ਮਨ ਨੂੰ ਵੀ ਅੱਲਾ ਦੇ ਨਾਮ ਦਾ ਉਪਦੇਸ਼ ਦੇ ਰਹੇ ਨੇ ) ਜਮਸ਼ੈਦ ਦੇ ਸਾਹ ਰੁਕੇ
ਸਤਿਗੁਰਾਂ ਨੇ ਸਿੰਘਾਂ ਨੂੰ ਆਵਾਜ਼ ਮਾਰੀ ਕੋਈ ਹੈ ਸਿੰਘ ਦੌੜਕੇ ਅੰਦਰ ਆਏ ਰੌਲਾ ਪੈ ਗਿਆ ਸਿੰਘ ਨੂੰ ਦੇਖ ਦੂਸਰਾ ਜੋ ਬਾਹਰ ਨਿਗਾ ਰੱਖ ਰਿਹਾ ਸੀ ਭੱਜਿਆ ਪਰ ਸਿੰਘਾਂ ਝਟਕਾ ਦਿੱਤਾ ਸਤਿਗੁਰੂ ਦੇ ਕਪੜੇ ਲਹੂ ਨਾਲ ਲੱਥਪੱਥ ਨੇ ਸਿੰਘ ਘਬਰਾ ਗਏ ਗੁਰਦੇਵ ਨੇ ਹੌਸਲਾ ਦਿੰਦਿਆਂ ਕਿਹਾ ਅਸੀ ਠੀਕ ਹਾਂ ਅਕਾਲ ਪੁਰਖ ਨੇ ਕਿਰਪਾ ਕਰਕੇ ਰੱਖ ਲਿਆ ਹੈ
ਦਰਬਾਰੀ ਕਵੀ ਸੈਨਾਪਤਿ ਜੀ ਲਿਖਦੇ ਨੇ
ਕੀਓ ਸ਼ੋਕ ਸਿੰਘਾਨ ਦੋਏ ਹਾਥ ਮਾਰੇ
ਕਹਾ ਖੇਲ ਕੀਨੀ ਕਹੋ ਕਰਨਹਾਰੇ
ਤਵੰ ਸਾਹਿਬੰ ਬੈਨ ਇਹੀ ਭਾਂਤ ਕੀਨੇ
ਕਰੀ ਮੋਹੇ ਰੱਛਾ ਸ੍ਰੀ ਅਕਾਲ ਜੀ ਨੇ (ਸ੍ਰੀ ਗੁਰ ਸੋਭਾ)
ਹਕੀਮ ਅਮਰ ਸਿੰਘ ਨੂੰ ਬੁਲਾਇਆ ਉਸ ਨੇ ਜਖਮ ਸੀਤੇ ਬਹਾਦਰ ਸ਼ਾਹ ਨੂੰ ਜਦੋਂ ਪਤਾ ਲੱਗਾ ਉਸ ਨੇ ਵੀ ਆਪਣਾ ਖਾਸ ਵੈਦ ਜੋ ਇਕ ਅੰਗਰੇਜ ਸੀ ਨੂੰ ਵੀ ਇਲਾਜ ਲਈ ਭੇਜਿਆ
ਨੋਟ ਏ ਜਖਮ ਹੀ ਦਸਮੇਸ਼ ਜੀ ਦੇ ਸਚਖੰਡਿ ਗਮਨ ਦਾ ਕਾਰਨ ਬਣੇ ਮਹਾਨ ਕੋਸ਼ ਅਨੁਸਾਰ ਦੋਵੇ ਪਠਾਨ ਭਰਾ ਪੈਦੇ ਖਾਂ ਦੇ ਪੋਤਰੇ ਸੀ ਪਠਾਨਾ ਦੇ ਨਾਵਾਂ ਚ ਵੀ ਲਿਖਤੀ ਭੇਦ ਹੈ l

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)