More Punjabi Kahaniya  Posts
ਚਾਹ ਦਾ ਬਿੱਲ


ਕਿਸੇ ਸਰਕਾਰੀ ਦਫਤਰ ਦੇ ਗੇੜੇ ਗਰੀਬ ਬੰਦਾ ਲਗਾਉਂਦਾ ਥੱਕ ਜਾਂਦਾ।
ਕੰਮ ਭਾਵੇਂ 1 ਮਿੰਟ ਦਾ ਹੋਵੇ ਗੇੜੇ ਜਰੂਰ
ਮਾਰਨੇ ਪੈਂਦੇ 10 ,12 । ਮੈਂ ਵੀ ਗਿਆ ਸੀ ਕਿਸੇ ਸਰਕਾਰੀ ਦਫਤਰ ਅੰਦਰ ਕੰਮ । ਇੱਕ ਘੁੱਗੀ ਮਰਵਾਉਣੀ ਸੀ ਮਤਲਬ ਸਰਕਾਰੀ ਅਫਸਰ ਦੇ ਸਾਈਨ ਕਰਵਾਉਂਣੇ ਸੀ । ਮੇਰੇ ਅੱਗੇ 5 ਕੁ ਬਜ਼ੁਰਗ ਖੜ੍ਹੇ ਸਨ । ਉਹ ਇੱਕ ਫਾਇਲ ਦਿੰਦੇ ਅਫਸਰ ਪਹਿਲਾਂ ਹੀ ਪੇਜ ਪਲਟਦਾ ਘੁੱਗੀ ਮਾਰ ਕੇ ਤੋਰ ਦਿੰਦਾ। ਮੇਰੀ ਵਾਰੀ ਆਈ । ਮੈਂ ਫਾਇਲ ਦਿੱਤੀ ਅਫਸਰ ਨੇ ਪੇਜ ਪਲਟਿਆ ਪਰ ਘੁਗੀ ਨਹੀਂ ਮਾਰੀ । ਅਫਸਰ ਕਹਿੰਦਾ! ਕਾਕਾ ਫਲਾਣਾ ਕਾਗਜ ਨਹੀਂ ਨਾਲ ਲੱਗਾ । ਮੈਂ ਕਿਹਾ ਜਨਾਬ BC ਵਰਗ ਦਾ ਹਾਂ। ਇਸ ਲਈ ਜਰੂਰਤ ਨਹੀਂ ਪਈ। ਉਸ ਅਫਸਰ ਨੇ ਮੇਰੇ ਬਹੁਤ ਵਾਰ ਕਹਿਣ ਤੇ ਵੀ ਸਾਈਨ ਨਹੀਂ ਕੀਤੇ। ਮੈਂ ਫਿਰ ਬੋਲ ਹੀ ਦਿੱਤਾ !! ਜਨਾਬ ਚਾਹ ਪਾਣੀ ਕਰ ਦਵਾਂਗੇ ਕਰੋ ਕ੍ਰਿਪਾ ਜੀ। ਕਾਕਾ ਅਸੀਂ ਰਿਸ਼ਵਤ ਨਹੀਂ ਲੈਂਦੇ ਅਫਸਰ ਥੋੜਾ ਖੁਸ ਹੋ ਗਿਆ । ਸਾਈਨ ਕਰਕੇ...

ਮੇਰੇ ਹੱਥ ਚ ਫਾਇਲ ਫੜਾਉਣੁ ਲੱਗਾ। ਮੈਂ ਕਿਹਾ ਜਨਾਬ ਕਿੰਨੀ ਸੇਵਾ। ਕਾਕਾ ਅਸੀਂ ਸੇਵਾ ਨਹੀਂ ਲੈਂਦੇ ਓ ਸਾਹਮਣੇ ਚਾਹ ਵਾਲਾ ਉਸਦਾ ਬਿੱਲ ਦੇਣ ਵਾਲਾ ਪਿਆ ਉਹ ਦੇ ਆ। ਮੈਂ ਖੁਸ਼ੀ ਖੁਸ਼ੀ ਗਿਆ ਕਿ ਕਿਹੜੀ ਵੱਡੀ ਗੱਲ ਆ ਸਵੇਰਾ ਸਵੇਰਾ ਹੈ 20 ਨਹੀਂ ਤਾਂ 50 ਰੁਪਏ ਬਣੇ ਹੋਣਗੇ ਚਾਹ ਦੇ। ਜਦ ਚਾਹ ਵਾਲੇ ਨੂੰ ਬਿੱਲ ਪੁੱਛਿਆ ਤਾਂ ਉਸਨੇ ਮਹੀਨੇ ਦਾ ਖਾਤਾ ਕੱਢ ਅੱਗੇ ਰੱਖਿਆ ਜਿਸਦਾ ਬਿੱਲ 1100 ਰੁਪਏ ਬਣਦਾ ਸੀ। ਮੈ ਕਦੇ ਚਾਹ ਦਾ ਬਿੱਲ ਵੇਖਦਾ ਤੇ ਕਦੇ ਉਸ ਅਫਸਰ ਵੱਲ ਜਿਸਨੇ ਰਿਸ਼ਵਤ ਨਹੀਂ ਲਈ ਪਰ *ਚਾਹ ਦਾ ਬਿੱਲ* ਮੇਰੇ ਕੋਲੋ ਲੈ ਲਿਆ ਸੀ।😊😊😊
*ਨਵਨੀਤ ਸਿੰਘ*
9646865500
*ਜਿਲ੍ਹਾ ਗੁਰਦਾਸਪੁਰ*

...
...



Related Posts

Leave a Reply

Your email address will not be published. Required fields are marked *

One Comment on “ਚਾਹ ਦਾ ਬਿੱਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)