More Punjabi Kahaniya  Posts
ਦਾਜ


“ਸੁਰਿੰਦਰ, ਰਾਣੋ ਨੂੰ ਕਹਿ ਕੇ ਸਮਾਨ ਤਿਆਰ ਕਰਕੇ, ਜੇ ਜਾਣਾ ਤੇ ਚਲੀ ਜਾਵੇ ।” ਸਰਪੰਚ ਨੇ ਆਪਣੇ ਪੁੱਤਰ ਨੂੰ ਉਸਦੀ ਛੇ ਮਹੀਨੇ ਪਹਿਲਾਂ ਵਿਆਹ ਕੇ ਲਿਆਂਦੀ ਪਤਨੀ ਰਣਜੀਤ ਕੌਰ ਬਾਰੇ ਕਿਹਾ
ਮੂੰਹ ਮੰਗਿਆ ਦਾਜ ਨਾ ਮਿਲਣ ਕਾਰਨ ਉਸਨੂੰ ਵਿਆਹ ਦੇ ਦੂਜੇ ਦਿਨ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਜਿਸ ਵਿੱਚ ਮਹਿੰਗੀ ਕਾਰ ਤੇ ਹੋਰ ਸਮਾਨ ਦੀ ਮੰਗ ਸੀ ।
ਇਹ ਸ਼ਬਦ ਸੁਣ ਕੇ ਰਣਜੀਤ ਕੌਰ ਦੇ ਪੈਰ ਥਿੜਕਣ ਲੱਗੇ ਤੇ ਅੱਖਾਂ ਭਰ ਆਈਆਂ । ਸੁਰਿੰਦਰ ਉਸ ਦਾ ਸਮਾਨ ਬੰਨ੍ਹ ਕੇ ਪੌੜੀਆਂ ਉੱਤਰ ਰਿਹਾ ਸੀ । ਰਾਣੋ ਨੂੰ ਪੇਕੇ ਛੱਡ ਆਉਣ ਲਈ ਉਸ ਨੇ ਡਰਾਈਵਰ ਨੂੰ ਆਵਾਜ਼ ਮਾਰੀ
ਟੈਲੀਫੋਨ ਦੀ ਘੰਟੀ ਵੱਜੀ, “ਹੈਲੋ ! ਕੌਣ ਬੇਟਾ ਸਰਬ ਕੀ ਹਾਲ ਹੈ। ਡੈਡੀ...

ਮੈਂ ਇਥੇ ਇਕ ਮਿੰਟ ਨਹੀਂ ਰਹਿ ਸਕਦੀ ਮੈਂ ਮੈਂ …………… ਮੈਂ ਮਰ ਜਾਵਾਂਗੀ ਪਰ ਇਸ ਗੰਦੇ ਪਰਿਵਾਰ ਵਿਚ ਨਹੀਂ ਰਹਾਂਗੀ, ਜੋ ਹਰ ਵੇਲੇ ਮੈਨੂੰ ਨੋਚਦੇ ਤੇ ਦਾਜ ਦੀ ਮੰਗ ਕਰਦੇ ਹਨ । ਮੈਂ ਤਲਾਕ ਲੈਣ ਤੇ ਇਹ ਘਰ ਛੱਡਣ ਦਾ ਫੈਸਲਾ ਕਰ ਲਿਆ ਹੈ ਤੁਸੀਂ ਮੈਨੂੰ ਆ ਕੇ ਲੈ ਜਾਉ ……….. ।”
ਸਰਪੰਚ ਨੇ ਇਹ ਸ਼ਬਦ ਸੁਣਦੇ ਸਾਰ ਹੀ ਆਪਣਾ ਸੱਜਾ ਹੱਥ ਖੱਬੇ ਬੰਨ੍ਹੇ ਦਿਲ ਤੇ ਰੱਖਿਆ ਤੇ ਹੌਲੀ-ਹੌਲੀ ਡਿਗਦਾ ਥਾਂ ਹੀ ਢੇਰੀ ਹੋ ਗਿਆ । ਘਰ ਵਿੱਚ ਚੀਕ-ਚਿਹਾੜਾ ਪੈ ਗਿਆ।

Submitted By:- ਗੁਲਬਦਨ ਸਿੰਘ ਮੱਲ੍ਹੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)