More Punjabi Kahaniya  Posts
ਦੁੱਖ


ਅੱਜ ਦੀ ਘੜੀ ਓਹਦੇ ਜਦੋਂ ਚੇਤਾ ਆਉੰਦਾ ਕਿ ਬਚਪਨ ਚ‘ ਜਦ ਵੀ ਓਹ ਮਾਸੀ ਦੇ ਘਰ ਜਾਂਦਾ ਹੁੰਦਾ ਸੀ ਤਾਂ ਦੁਪਹਿਰ ਵੇਲੇ ਮਾਸੀ ਉਸਨੂੰ ਕਹਿੰਦੀ ?
“ਮੀਤੇ ਪੁੱਤ ਸ਼ੋਰ ਨਾ ਕਰੀਂ ਤੇਰੇ ਮਾਸੜ ਜੀ ਆਰਾਮ ਕਰ ਰਹੇ ਨੇ ਅਪਣੇ ਕਮਰੇ ਚ‘ ਤੇ ਤੂੰ ਚੁੱਪ ਕਰਕੇ ਖੇਲੀਂ ਚੰਗਾ।
ਓਹਦੇ ਇਹ ਤਾਂ ਸਮਝ ਆਉੰਦਾ ਸੀ ਕਿ ਘਰ ਵਿੱਚੋਂ ਵੱਡੇ ਅਤੇ ਕਮਾਊ ਮਾਸੜ ਜੀ ਹੀ ਹਨ ਸੋ ਓਹਨਾਂ ਦੇ ਆਰਾਮ ਦਾ ਖਿਆਲ ਹੈ ਸਭਨਾਂ ਨੂੰ ਜੋ ਇੱਕ ਪੱਖੋਂ ਠੀਕ ਵੀ ਹੈ ਤੇ ਮਾਸੀ ਅਪਣਾ ਪਤਨੀ ਧਰਮ ਬਾਖੂਬੀ ਨਿਭਾ ਰਹੇ ਨੇ। ਪਰ ਮਾਸੀ ਮਾਂ ਦਾ ਫਰਜ਼ ਵੀ ਪੂਰਾ ਨਿਭਾਉੰਦੇ ਸੀ ਜਦੋਂ ਵੀਰਾ ਕੰਮ ਤੋਂ ਆਉੰਦਾ ਤਾਂ ਮਾਸੀ ਉਸਦੇ ਆਰਾਮ ਦਾ ਖਿਆਲ ਵੀ ਓਵੇਂ ਹੀ ਰੱਖਿਆ ਕਰਦੇ ਸਨ।
ਅੱਜ ਜਦੋਂ ਉਸਦੇ ਪਰਿਵਾਰ ਵਿੱਚ ਉਸਨੂੰ ਚੌਵੀ ਘੰਟੇ ਹੀ ਆਵਾਜ ਕੱਢਣ ਦਾ ਵੀ ਹੁਕਮ ਨਹੀ ਤਾਂ ਉਸਨੂੰ ਵਾਰ-ਵਾਰ ਮਾਸੀ ਦਾ ਓਹੋ ਸਮਾਂ ਹੀ ਚੇਤੇ ਆਉੰਦਾ ਏ ਕਿ ਮੇਰਾ ਪਰਿਵਾਰ ਰੀਸ ਤਾਂ ਓਹਨਾਂ ਵਾਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤਰੀਕਾ ਗਲਤ ਆ। ਮੈਂ ਮਜਦੂਰੀ ਕਰਕੇ ਘਰ ਜੋ ਵੀ ਲੈ ਕੇ ਆਉੰਦਾ ਹਾਂ ਕੋਈ ਵੀ ਉਸਦੀ ਕਦਰ ਹੀ ਨਹੀ ਕਰਦਾ ਸਗੋਂ ਉੱਲਟਾ ਇਹ ਸੋਚਦੇ ਨੇ ਕਿ ਤੂੰ ਸਾਡੇ ਵਾਸਤੇ ਕਰਦਾਂ ਹੀ ਕੀ ਹੈਂ...

ਤੇ ਮੇਰਾ ਬੇਟਾ ਜੋ ਹਲੇ ਕੱਲ ਕੰਮ ਤੇ ਜਾਣ ਲੱਗਾ ਓਹ ਚਾਹੇ ਬੇਟਾਇਮ ਹੀ ਸੁੱਤਾ ਰਹੇ ਮੇਰੇ ਵਰਗੇ ਨੂੰ ਘਰੇ ਸਾਹ ਕੱਢਣਾ ਵੀ ਨੇਹਫਲ ਹੋ ਜਾਂਦਾ ਏ ਜਿਵੇਂ ਮੈਂ ਸੱਚਮੁੱਚ ਕਿਸੇ ਲਈ ਕੁੱਝ ਕਰਦਾ ਹੀ ਨਾ ਹੋਵਾਂ। ਰੱਬ ਨੇ ਮੈਨੂੰ ਕਹਾਣੀਕਾਰ ਬਣਾਇਆ ਏ ਤੇ ਅਪਣੀਆਂ ਕਹਾਣੀਆਂ ਨੂੰ ਪਬਲਿੱਸ਼ ਕਰਨ ਵਾਸਤੇ ਫੋਨ ਚ‘ ਰਿਕਾਰਡ ਕਰਨਾ ਵੀ ਉਹਨਾ ਨੂੰ ਡਿਸਟਰਬਿੰਗ ਲੱਗਦਾ। ਕਦੇ-ਕਦੇ ਓਹ ਸੋਚਦਾ ਕਿ ਯਾਰ ਜਦ ਮੇਰਾ ਕੋਈ ਜਨਮ ਤੋਂ ਲੈ ਕੇ ਹੁਣ ਤੱਕ ਸੱਚਾ ਰਿਸ਼ਤਾ ਬਣਿਆ ਹੀ ਨਹੀ ਫੇਰ ਜੀਅ ਕੇ ਕੀ ਕਰਨਾ? ਪਰ ਦੂਸਰੀ ਤਰਫ ਰੱਬ ਦੀ ਦਿੱਤੀ ਲੇਖਕੀ ਬਾਰੇ ਸੋਚ ਓਹ ਇਰਾਦਾ ਬਦਲ ਲੈਂਦਾ ਕਿ ਕੀ ਪਤਾ ਕੱਲ ਨੂੰ ਪਬਲਿੱਕ ਓਹਦੀ ਕਲਾ ਨੂੰ ਸਰਹਾਉਣ ਹੀ ਲੱਗ ਜਾਵੇ ਤੇ ਓਹਦਾ ਯੂ-ਟਿਊਬ ਚੈਨਲ ਸੱਕਸੈਸ ਹੋ ਜਾਵੇ। ਫੇਰ ਤਾਂ ਸਭ ਦੀ ਬੋਲਤੀ ਆਪੇ ਹੀ ਬੰਦ ਹੋ ਜਾਵੇਗੀ ਨਾ।
ਇਹ ਸੋਚਦੇ ਹੀ ਓਹ ਪਰਿਵਾਰ ਦਾ ਦਿੱਤਾ ਸਾਰਾ ਦੁੱਖ ਭੁੱਲ ਜਾਂਦਾ ਤੇ ਇੱਕ ਨਵੀਂ ਕਹਾਣੀ ਲਿਖਣ ਬੈਠ ਜਾਂਦਾ।

ਸੁੱਖਵਿੰਦਰ ਸਿੰਘ ਵਾਲੀਆ
ਮੰਡੀ ਗੋਬਿੰਦਗੜ (ਪੰਜਾਬ)
+91-8699488504

...
...



Related Posts

Leave a Reply

Your email address will not be published. Required fields are marked *

One Comment on “ਦੁੱਖ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)