More Punjabi Kahaniya  Posts
ਗਧੇ ਲੋਕ


ਭਲੇ ਵੇਲਿਆਂ ਚ ਇੱਕ ਪਿੰਡ ਹੁੰਦਾ ਸੀ , ਜਿਸਦੀ ਆਬਾਦੀ ਲਗਭਗ 10,000 ਸੀ । ਜਿਹਦੇ ਵਿਚੋਂ ਲਗਭੱਗ 7000 ਇੱਕ ਧਰਮ ਦੇ ਸੀ । ਬਾਕੀ ਦੇ 3000 ਅੱਲਗ ਅਲੱਗ ਧਰਮਾਂ ਚੋਂ । ਉਸ ਪਿੰਡ ਦੇ ਮੋਹਤਬਰ ਬੰਦੇ ਇੱਕ ਸਕੀਮ ਬਣਾਉਂਦੇ ਨੇ , ਕਹਿੰਦੇ ਆਪਣੇ ਪਿੰਡ ਚ 70% ਲੋਗ ਸਾਡੇ ਧਰਮ ਦੇ ਨੇ ,ਕਿਉਂ ਨਾ ਆਪਾਂ ਧਰਮ ਨੂੰ represent ਕਰਨ ਵਾਲੀ ਰਾਜਨਤੀਕ ਪਾਰਟੀ ਬਣਾਈਏ । ਆਪਣੇ ਲੋਕਾਂ ਨੂੰ ਆਪਣੇ ਧਰਮ ਦੇ ਬੰਦੇ ਦਾ ਮੋਹ ਜਿਆਦਾ ਆਉਂਦਾ ਉਹ ਆਪਾਂ ਨੂੰ ਵੋਟ ਪਾਉਣਗੇ ।

ਉਹ ਪਾਰਟੀ ਬਣਾ ਲੈਂਦੇ ਨੇ ਤੇ ਆਪਣੀ ਰਣਨੀਤੀ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਆਪਣਾ ਸਰਪੰਚ ਬਣਾ ਲੈਂਦੇ ਨੇ । ਹੁਣ ਉਹ ਪਿੰਡ ਦੇ ਕੱਮ ਕਰਨ ਤੋਂ ਜਿਆਦਾ ਜੋਰ ਧਾਰਮਿਕ ਲਾਲੀਪਾਪ ਵੰਡਣ ਤੇ ਲਗਾਉਣ ਲੱਗ ਜਾਂਦੇ ਨੇ । ਜਦੋਂ ਵੀ ਪਿੰਡ ਦੇ ਕੋਇ ਮੁਸੀਬਤ ਆਉਂਦੀ ਹੈ ਉਹ ਮੁਸੀਬਤ ਨੂੰ ਹੱਲ ਨਾ ਕਰ ਪਾਉਣ ਦੀ ਆਪਣੀ ਨਾਕਾਮਯਾਬੀ ਨੂੰ ਲੁਕੋਣ ਲਇ ਕੋਈ ਧਾਰਮਿਕ ਰਵਾਇਤ ਚਲਾ ਦਿੰਦੇ ਨੇ , ਲੋਕ ਧਰਮ ਦੇ ਮੋਹ ਚ ਮੁਸੀਬਤ ਨੂੰ ਅੱਖੋਂ ਉਹਲੇ ਕਰ ਦਿੰਦੇ ਨੇ ।

ਪਿੰਡ ਵਿੱਚ ਕੁਝ ਜਾਗਰੂਕ ਲੋਕ , ਪਿੰਡ ਵਾਲਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਸ਼ੁਰੂ ਕਰਦੇ ਨੇ , ਲੋਕ ਹੋਲੀ ਹੋਲੀ ਸਮਝਣ ਵੀ ਲਗਦੇ ਨੇ । ਪਰ ਲੋਕਾਂ ਦੇ ਦਿਮਾਗ ਤੇ ਧਰਮ ਦਾ ਮੋਹ ਜਿਆਦਾ ਹਾਵੀ ਹੋਣ ਕਰਕੇ ਉਹ ਜਾਗਰੂਕਤਾ ਮੁਹਿੰਮ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ । ਕੁੱਝ ਲੋਗ ਸਰਪੰਚ ਦੀਆਂ ਚਾਲਾਂ ਨੂੰ ਸਮਝਦੇ ਹੋਏ ਧਰਮ ਨਾਲੋਂ ਟੁੱਟ ਕੇ ਜਾਗਰੂਕ ਲੋਕਾਂ ਨਾਲ ਜੁੜਨ ਵੀ ਲਗਦੇ ਨੇ । ਜਦੋਂ ਵੀ ਪਿੰਡ ਤੇ ਕੋਈ ਆਪਦਾ ਆਉਂਦੀ ਹੈ , ਸਰਪੰਚ ਕੋਈ ਨਾ ਕੋਈ ਧਾਰਮਿਕ ਸਮਾਗਮ ਰੱਖ ਲੈਂਦਾ ਹੈ ਤੇ ਲੋਕ ਉਧਰ ਉਲਝ ਜਾਂਦੇ ਨੇ । ਹੁਣ ਜਾਗਰੂਕ ਲੋਕ ਪਿੰਡ ਵਾਲਿਆਂ ਨੂੰ ਲਾਹਨਤਾਂ ਪਾਉਣ ਲੱਗ ਜਾਂਦੇ ਨੇ ਕਿ ਤੁਸੀਂ ਮੂਰਖ ਲੋਗ ਹੋ ਸਰਪੰਚ ਤੁਹਾਨੂੰ ਬੇਵਕੂਫ ਬਣਾ ਰਿਹਾ ਹੈ । ਲੋਕਾਂ ਨੂੰ ਜਾਗਰੂਕ ਲੋਕਾਂ ਦਾ ਖੁਦ ਨੂੰ ਮੂਰਖ ਕਹਿਣਾ ਚੁਭਦਾ ਹੈ । ਲੋਕ ਉਹਨਾਂ ਨਾਲ ਜੁੜਨੋ ਹਟ ਜਾਂਦੇ ਨੇ । ਇਹ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ । ਉਧਰ ਜਾਗਰੂਕ ਕਰਨ ਵਾਲਿਆਂ ਦੀ ਖਿਝ ਵਧਦੀ ਜਾਂਦੀ ਹੈ ।

ਜਦੋਂ ਵੀ ਸਰਪੰਚ ਕਿਸੇ ਧਾਰਮਿਕ ਸਮਾਗਮ ਦਾ ਹਉਕਾ ਦਿੰਦਾ ਹੈ , ਜਾਗਰੂਕ ਲੋਕ ਆਪਣੇ ਘਰ ਦੇ ਬਾਹਰ ਤਖ਼ਤੀ ਲਾ ਲੈਂਦੇ ਨੇ ਕਿ ” ਮੈਂ ਮੂਰਖ ਨਹੀਂ ਹਾਂ , ਮੈਂ ਸਰਪੰਚ ਦੀ ਇਸ...

ਰਵਾਇਤ ਦਾ ਸਮਰਥਨ ਨਹੀਂ ਕਰਾਂਗਾ” ਇਹ ਸੁਨੇਹਾ ਸਾਰੇ ਪਿੰਡ ਵਿੱਚ ਪਹੁੰਚ ਜਾਂਦਾ ਹੈ ਕਿ ਜਾਗਰੂਕ ਲੋਕ ਸਾਨੂੰ ਮੂਰਖ ਕਹਿੰਦੇ ਨੇ । ਪਿੰਡ ਦੀ ਬਹੁਗਿਣਤੀ ਦੀ ਖਿਝ ਵੀ ਜਾਗਰੂਕ ਲੋਕਾਂ ਪ੍ਰਤੀ ਵਧਣ ਲੱਗ ਜਾਂਦੀ ਹੈ , ਉਹ ਜਾਗਰੂਕ ਲੋਕਾਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ।

ਜਿਹੜੇ 4 ਲੋਕ ਜਾਗਰੂਕ ਲੋਕਾਂ ਨਾਲ ਜੁੜ ਰਹੇ ਸੀ ਉਹ ਵੀ ਟੁੱਟਣ ਲੱਗ ਜਾਂਦੇ ਨੇ । ਉਧਰੋਂ ਸਰਪੰਚ ਧਰਮ ਦੇ ਲਾਲੀਪਾਪ ਵੰਡੀ ਜਾਂਦਾ ਹੈ ਤੇ ਲੋਕ ਧਰਮ ਦੇ ਨਸ਼ੇ ਵਿੱਚ ਸਰਪੰਚ ਦੀ ਬੱਲੇ
ਬੱਲੇ ਕਰੀ ਜਾਂਦੇ ਨੇ । ਉਹ ਧਾਰਮਿਕ ਪ੍ਰਚਾਰ ਹੋਰ ਜੋਰ ਸ਼ੋਰ ਨਾਲ ਵਧਾ ਦਿੰਦਾ ਹੈ । ਉਧਰੋਂ ਜਾਗਰੂਕ ਲੋਕ ਸਰਪੰਚ ਦੀ ਹਰ ਗਤੀਵਿਧੀ ਤੇ ਘਰ ਦੇ ਬਾਹਰ ਤਖ਼ਤੀ ਲਾ ਦਿੰਦੇ ਨੇ “ਅਸੀਂ ਮੂਰਖ ਨਹੀਂ ਹਾਂ , ਅਸੀਂ ਸਰਪੰਚ ਦੀ ਇਸ ਗਤੀਵਿਧੀ ਦਾ ਵਿਰੋਧ ਕਰਦੇ ਹਾਂ ” ਪਿੰਡ ਵਾਲਿਆਂ ਨੂੰ ਸਰਪੰਚ ਦਾ ਵਿਰੋਧੀ ਆਪਣਾ ਵਿਰੋਧੀ ਲੱਗਣ ਲੱਗ ਜਾਂਦਾ ਹੈ । ਉਹ ਜਾਗਰੂਕ ਲੋਕਾਂ ਨੂੰ ਟੁੱਟ ਕੇ ਪੈਣ ਲੱਗ ਜਾਂਦੇ ਨੇ । ਜਾਗਰੂਕ ਲੋਕ ਵੀ over confidence ਵਿਚ ਗਲਤ ਅੰਦਾਜੇ ਲਾਉਣ ਲੱਗ ਜਾਂਦੇ ਨੇ , ਜਿਹਨਾਂ ਨੂੰ ਜਾਗਰੂਕ ਲੋਕਾਂ ਦਵਾਰਾ ਜਾਗਰੂਕ ਹੋਏ ਲੋਕ ਗਲਤ ਕਹਿਣ ਲੱਗ ਜਾਂਦੇ ਨੇ ।

ਇਸ ਤਰਾਂ ਸਰਪੰਚ ਮਰਦੇ ਦਮ ਤੱਕ ਪਿੰਡ ਤੇ ਰਾਜ ਕਰਦਾ ਹੈ । ਤੇ ਜਾਗਰੂਕ ਲੋਕ 20 ਸਾਲ ਬਾਅਦ ਕਹਿੰਦੇ , ਕਾਟਜੂ ਸਹੀ ਕਹਿੰਦਾ ਸੀ , ਪਿੰਡ ਦੇ 90% ਲੋਕ ਗਧੇ ਨੇ ।

ਜੇ ਜਾਗਰੂਕ ਲੋਕ ਪਿੰਡ ਦੇ ਲੋਕਾਂ ਨੂੰ ਮੂਰਖ ਕਹਿਣ ਦੀ ਜਿੱਦ ਛੱਡ ਦਿੰਦੇ ਤਾਂ 20 ਸਾਲ ਬਾਅਦ ਹਲਾਤ ਕੁੱਝ ਹੋਰ ਹੋ ਸਕਦੇ ਸੀ। ਪਰ ਨਹੀਂ ਜਾਗਰੂਕ ਲੋਕਾਂ ਦਾ ਫਰਜ਼ ਹੈ ਸੱਚ ਨੂੰ ਨੰਗਾ ਕਰਨਾ । ਸਿਆਣੇ ਨੂੰ ਸਿਆਣਾ ਤੇ ਮੂਰਖ ਨੂੰ ਮੂਰਖ ਕਹਿਣਾ। ਬੇਸ਼ੱਕ ਜਾਗਰੂਕ ਲੋਕ 20 ਸਾਲਾਂ ਚ ਕੁਝ ਵੀ ਸਿਰਜ ਨਾ ਸਕੇ , ਪਰ ਉਹਨਾਂ ਨੂੰ ਮਰਦੇ ਦਮ ਤੱਕ ਇਸ ਗੱਲ ਤੇ ਮਾਨਣ ਰਿਹਾ ਕਿ ਉਹਨਾਂ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ । ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ । ਤੇ ਪਿੰਡ ਚ ਸਰਪੰਚ ਦੀ ਸਰਦਾਰੀ ਪੀੜੀ ਦਰ ਪੀੜੀ ਉਸੇ ਤਰਾਂ ਚੱਲਦੀ ਰਹੀ ।

Gaurav Khanna ਦੀ ਕੰਧ ਤੋਂ

...
...



Related Posts

Leave a Reply

Your email address will not be published. Required fields are marked *

One Comment on “ਗਧੇ ਲੋਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)