More Punjabi Kahaniya  Posts
ਇਨਸਾਨੀਅਤ


ਉਹ ਹਰ ਵਰ੍ਹੇ ਸਿਆਲਾਂ ਚ ਹਿੰਦੂਸਤਾਨ ਦੇ ਸਭ ਤੋਂ ਸੋਹਣੇ ਸੂਬੇ ਤੋਂ ਪੰਜ ਦਰਿਆਵਾਂ ਦੀ ਧਰਤੀ ਤੇ ਸ਼ਾਲ ,ਲੋਈਆਂ ਕੋਟੀਆਂ ਲੈ ਕੇ ਆਉਂਦਾ ਸੀ । ਇੱਥੋਂ ਦੇ ਲੋਕਾਂ ਚ ਆ ਕੇ ਉਹਨੂੰ ਅਪਣਾਪਨ ਮਹਿਸੂਸ ਹੁੰਦਾ ਸੀ । ਦੋ ਤਿੰਨ ਮਹੀਨੇ ਦੱਬ ਕੇ ਮਹਿਨਤ ਕਰਨ ਤੋਂ ਬਾਅਦ ਉਹ ਵਾਪਸ ਚਲਾ ਜਾਂਦਾ ਸੀ ,,,,ਜਿਸ ਸੂਬੇ ਤੋਂ ਉਹ ਆਉਂਦਾ ਸੀ ਉੱਥੇ ਕਮਾਈ ਦੇ ਸਾਧਨ ਬਹੁਤ ਘੱਟ ਸੀ । ਉਸ ਸੂਬੇ ਤੇ ਅੱਤਬਾਦ ਦਾ ਕਦੇ ਨਾ ਮਿਟਣ ਵਾਲਾ ਦਾਗ ਲੱਗਿਆ ਹੋਣ ਕਰਕੇ ਕੋਈ ਵੀ ਕਾਰੋਬਾਰੀ ਉੱਥੇ ਪੈਸੇ ਲਾਉਣ ਨੂੰ ਤਿਆਰ ਨਹੀਂ ਸੀ ਉਹ ਲੋਕ ਫੌਜ਼ ਦੀਆਂ ਰਫਲਾਂ ਦੀ ਛਾਂ ਹੇਠ ਜਿੰਦਗੀ ਕੱਟ ਰਹੇ ਸੀ । ,,,,ਕਈ ਵਾਰ ਫੌਜ਼ ਉਪਰ ਝੂਠੇ ਮੁਕਾਬਲੇ ਤੇ ਬਲਾਤਕਾਰਾਂ ਦੇ ਦੋਸ਼ ਲੱਗੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ ,,,,ਉਹਦੀ ਉਮਰ 27 ਕ ਸਾਲ ਦੀ ਅਤੇ ਉਹ ਪਿਛਲੇ 10 ਸਾਲਾਂ ਤੋਂ ਪੰਜਾਬ ਆ ਰਿਹਾ ਸੀ ਇੱਥੇ ਉਸ ਦੇ ਕਈ ਦੋਸਤ ਬਣ ਗਏ ਸੀ ਜਿੰਨਾ ਵਿਚੋਂ ਇੱਕ ਗੁਰਬਚਨ ਸਿੰਘ ਸੀ ,,,,,,ਗੁਰਬਚਨ ਸਿੰਘ ਦਾ ਸਾਰਾ ਪਰਿਵਾਰ ਗੁਰ ਸਿੱਖ ਸੀ । ਜਦੋਂ ਉਹ ਪੰਜਾਬ ਆਉਂਦਾ ਸੀ ਤਾਂ ਗੁਰਬਚਨ ਕੇ ਘਰ ਹੀ ਰੁਕਦਾ ਸੀ । ਸਵੇਰ ਦੀ ਰੋਟੀ ਗੁਰਬਚਨ ਕੇ ਘਰ ਖਾ ਕੇ ਫਿਰ ਉਹ ਆਪਣੇ ਕੰਮ ਧੰਦੇ ਚਲਾ ਜਾਂਦਾ ਸੀ । ਫਿਰ ਰਾਤ ਨੂੰ ਵਾਪਸ ਆਉਂਦਾ ਸੀ । ਗੁਰਬਚਨ ਨੇ ਕਦੇ ਵੀ ਉਸ ਤੋਂ ਕਰਾਇਆ ਨਹੀਂ ਲਿਆ ਸੀ ਪਰ ਉਹ ਮੁਫਤ ਚ ਰਹਿਣ ਤੇ ਖਾਣ ਨੂੰ ਹਰਾਮ ਸਮਝਦਾ ਸੀ ਇਸ ਲਈ ਜਦੋਂ ਵੀ ਉਹ ਪੰਜਾਬ ਆਉਂਦਾ ਸੀ ਤਾਂ ਆਪਣੇ ਸੂਬੇ ਦੀਆਂ ਬਣੀਆਂ ਇੱਕ ਦੋ ਲੋਈਆਂ ਤੇ ਸ਼ਾਲਾਂ ਗੁਰਬਚਨ ਦੇ ਪਰਿਵਾਰ ਲਈ ਲੈ ਕੇ ਆਉਂਦਾ ਸੀ । ਇਸ ਵਾਰ ਜਦੋਂ ਉਹ ਆਇਆ ਸੀ ਤਾਂ ਉਹ ਬਹੁਤ ਖੁਸ਼ ਸੀ ਉਸਦਾ ਨਿਕਾਹ ਹੋਣ ਵਾਲਾ ਸੀ ਉਸਨੇ ਗੁਰਬਚਨ ਤੋਂ ਉਸਦੇ ਘਰ ਦ ਪਤਾ ਆਪਣੀ ਡਾਅਰੀ ਤੇ ਲਿਖਵਾ ਲਿਆ ਸੀ ਤੇ ਆਪਣੇ ਘਰ ਦਾ ਪਤਾ ਤੇ ਫੋਨ ਨੰਬਰ ਵੀ ਉਸਨੂੰ ਨੋਟ ਕਰਵਾ ਦਿੱਤਾ ਸੀ ਤਾਂ ਜੋ ਨਿਕਾਹ ਦਾ ਸੱਧਾ ਪੱਤਰ ਭੇਜਿਆ ਜਾ ਸਕੇ ਇਸ ਵਾਰ ਉਹ ਤਿੰਨ ਦੀ ਥਾਂ ਚਾਰ ਮਹੀਨੇ ਲਾ ਕੇ ਗਿਆ ਸੀ ਉਸਦੇ ਜਾਣ ਤੋਂ ਦੋ ਕੇ ਮਹੀਨੇ ਬਾਅਦ ਫੌਜ਼ ਨੇ ਇੱਕ ਮੁਕਾਬਲੇ ਵਿੱਚ ਉਸ ਸੂਬੇ ਦੇ ਇੱਕ ਮਸ਼ਹੂਰ ਅੱਤਵਾਦੀ ਨੂੰ ਮਾਰਿਆ ਸੀ ਫੌਜ਼ ਜਿਸ ਨੂੰ ਅੱਤਵਾਦੀ ਦੱਸਦੀ ਸੀ ਸੂਬੇ ਦੇ ਲੋਕ ਉਸਨੂੰ ਆਪਣਾ ਸਹੀਦ ਮੰਨਦੇ ਤਾਂ ਹੀ ਫੌਜ਼ ਦੇ ਰੋਕਣ ਦੇ ਬਾਵਜੂਦ ਇੱਕ ਲੱਖ ਤੋਂ ਉਪਰ ਬੰਦਾ ਉਹਨੂੰ ਦਫਨਾਉਣ ਆਇਆ ਸੀ । ਸੂਬੇ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਸੀ ਕੇਂਦਰ ਵੱਲੋਂ ਫੌਜ਼ ਨੂੰ ਖੁੱਲ੍ਹੀ ਛੁੱਟ ਦਿੱਤੀ ਗਈ ਸੀ 48 ਤੋਂ ਵੱਧ ਮੌਤਾਂ ਹੋ ਚੁੱਕਿਆਂ ਸੀ 100 ਤੋਂ ਵੱਧਾ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਹਜਾਰਾਂ ਲੋਕ ਜਖਮੀ ਹੋ ਗਏ ਸੀ । ਇੱਧਰ ਪੰਜਾਬ ਚ ਬੈਠੇ ਗੁਰਬਚਨ ਨੂੰ ਉਸਦੇ ਪਰਿਵਾਰ ਦੀ ਫਿਕਰ ਖਾ ਰਹੀ ਸੀ ਫੌਨ਼ ਉਸਦਾ ਲੱਗ ਨਹੀਂ ਰਿਹਾ ਸੀ ਮੋਬਾਈਲ ਸੇਵਾ ਸਰਕਾਰ ਵੱਲੋਂ ਬੰਦ ਕੀਤੀ ਹੋਈ ਸੀ । ਇਹ ਸਭ ਦੇਖ ਕੇ ਗੁਰਬਚਨ ਨੂੰ ਪੰਜਾਬ ਦੇ ਕਾਲੇ ਦਿਨ ਦੀ ਯਾਦ ਆ ਗਈ ਜਿਸ ਦੀਆਂ ਕਹਾਣੀਆਂ ਉਸਨੇ ਆਪਣੇ ਦਾਦੇ ਤੋਂ ਸੁਣੀਆਂ ਸੀ ,,,,ਬੜਾ ਸਮਾਂ ਸੋਚਣ ਤੋਂ ਬਾਅਦ ਇਕ ਦਿਨ ਤੜਕੇ ਨਿੱਤਨੇਮ ਕਰਕੇ ਗੁਰਬਚਨ ਲੁਧਿਆਣੇ ਆਲੀ ਬੱਸ ਬੈਠ ਗਿਆ ਅੱਜ ਉਸਨੇ ਕਰਪਾਨ ਸਵਾ ਫੁੱਟੀ ਪਾਈ ਸਿਰ ਤੇ ਪੱਗ ਦੀ ਜਗ੍ਹਾ ਦੁਮਾਲਾ ਬੰਨ੍ਹਿਆ ਸੀ ਨਾਲ 10 ਹਜਾਰ ਰੁਪਏ ਲੈ ਲਏ ਸੀ ਜੋ ਉਸਨੇ ਕਿਸੇ ਤੋਂ ਉਧਾਰ ਮੰਗੇ ਸੀ । ਲੁਧਿਆਣੇ ਤੋਂ ਜੰਮੂ ਤਵੀ ਰੇਲ ਗੱਡੀ ਵਿੱਚ ਬੈਠ ਗਿਆ ਉਹ ਪਹਿਲਾਂ ਕਦੇ ਜੰਮੂ ਨਹੀਂ ਗਿਆ ਸੀ ਪਤਾ ਨੀ ਕੀ ਚੀਜ਼ ਸੀ ਜੋ ਉਸਨੂੰ ਆਪਣੇ ਵੱਲ ਖਿੱਚ ਰਹੀ ਸੀ ਸ਼ਾਮ ਨੂੰ ਉਹ ਜੰਮੂ ਪੁੱਜ ਗਿਆ ਸੀ ਇੱਥੇ ਉਹ ਇੱਕ ਗੁਰੂ ਘਰ ਵਿੱਚ ਰਾਤ ਰੁਕਿਆ ਤੇ ਅੰਮ੍ਰਿਤ ਵੇਲੇ ਨਿੱਤਨੇਮ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸ੍ਰੀਨਗਰ ਲਈ ਰਵਾਨਾ ਹੋ ਗਿਆ ਕਿਉਂ ਕਿ ਉਸਦਾ ਪਿੰਡ ਸ਼੍ਰੀਨਗਰ ਤੋਂ 10 ਕਿ ਮੀ ਦੀ ਦੂਰੀ ਤੇ ਸੀ । ਗੁਰੂ ਘਰ ਵਿਚ ਕਿਸੇ ਨੇ ਉਹਨੂੰ ਦੱਸਿਆ ਪਹਿਲੀ ਬੱਸ 5 ਵਜੇ ਜਾਂਦੀ ਆ ਨਾਲ ਹੀ ਉੱਥੇ ਦੇ ਹਲਾਂਤਾਂ ਤੋਂ ਜਾਣੂ ਕਰਵਾਇਆ । ਪਰ ਉਸਦੇ ਮਨ ਚ ਕੋਈ ਖੌਫ ਨਹੀਂ ਸੀ ਸ਼੍ਰੀਨਗਰ ਪਹੁੰਚ ਕੇ ਉਸਨੇ ਇੱਕ ਲੋਕਲ ਬੰਦੇ ਤੋਂ ਉਸ ਪਤੇ ਬਾਰੇ ਪੁੱਛਿਆ ਤੇ ਆਪਣੀ ਮੰਜਿਲ ਵੱਲ ਤੁਰ ਪਿਆ ਬੈਸੇ ਤਾਂ ਸ਼੍ਰੀਨਗਰ ਚ ਕਰਫਿਊ ਲੱਗਾ ਹੋਇਆ ਸੀ ਪਰ ਚਾਰ ਘੰਟੇ ਦੀ ਛੋਟ ਦਿੱਤੀ ਹੋਈ ਸੀ ਛੋਟ ਹੋਣ ਦੇ ਵਾਬਜੂਦ...

ਜਿਆਦਾਤਰ ਦੁਕਾਨਾਂ ਬੰਦ ਸੀ ਕੋਈ ਟਾਵਾਂ ਟਾਵਾਂ
ਬੰਦਾ ਹੀ ਸੜਕ ਤੇ ਦਿਖ ਰਿਹਾ ਸੀ । ਸੜਕ ਤੇ ਥਾਂ ਥਾਂ ਲੋਕਾਂ ਦੇ ਖੂਨ ਦੇ ਨਿਸ਼ਾਨ ਸੀ ਪੈਰਾਂ ਦੀਆਂ ਜੁੱਤੀਆਂ ਕੱਪੜਿਆਂ ਦੇ ਟੁਕੜੇ ਹਰ ਜਗ੍ਹਾ ਖਿਲਰੇ ਪਏ ਸੀ । ਦੁਕਾਨਾਂ ਦੇ ਸਟਰਾਂ ਤੇ ਉਰਦੂ ਤੇ ਅੰਗਰੇਜ਼ੀ ਵਿੱਚ ਅਜਾਦ ਕਸ਼ਮੀਰ ਦੀ ਮੰਗ ਲਿਖੀ ਹੋਈ ਸੀ ।
ਉਹ ਤੁਰਦਾ ਤੁਰਦਾ ਉਸਦੇ ਪਿੰਡ ਪਹੁੰਚ ਗਿਆ ਤੇ ਕਿਸੇ ਤੋਂ ਉਸਦੇ ਘਰ ਦਾ ਪਤਾ ਪੁੱਛਿਆ ਪਿੰਡ ਛੋਟਾ ਹੀ ਸੀ ਉਹ ਬੰਦਾ ਉਸਨੂੰ ਉਸਦੇ ਘਰ ਮੂਹਰੇ ਛੱਡ ਆਇਆ । ਉਸਨੇ ਘਰ ਅੱਗੇ ਪਹੁੰਚ ਕੇ ਉਸਦਾ ਨਾਮ ਲੈ ਕੇ ਆਵਾਜ਼ ਮਾਰੀ ਘਰ ਵਿੱਚ ਲਾਇਟ ਨਹੀਂ ਸੀ ਇੱਕ ਦੀਵਾ ਜਗ ਰਿਹਾ ਸੀ । ਘਰ ਵਿਚੋਂ ਇੱਕ ਸੱਠ ਕੇ ਸਾਲ ਦਾ ਬਜੁਰਗ ਬਾਹਰ ਆਇਆ ਉਹ ਗੁਰਬਚਨ ਵੱਲ ਦੇਖ ਬਹੁਤ ਹੈਰਾਨ ਹੋਇਆ ਤੇ ਪੁੱਛਿਆ ” ਕੋਨ ਹੋ ਆਪ ” ।
“ਮੈਂ ਗੁਰਬਚਨ ਸਿੰਘ ਆ ਜੀ ਆਪਕੇ ਬੇਟੇ ਇਕਲਾਖ਼ ਦਾ ਦੋਸਤ ਪੰਜਾਬ ਤੋਂ ਆਇਆਂ ” ।
ਅਪਣੇ ਬੇਟੇ ਦਾ ਨਾਮ ਸੁਣ ਕੇ ਉਸ ਬਜੁਰਗ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਤੇ ਉਹ ਬਜੁਰਗ ਬਾਂਹ ਫੜ ਕੇ ਗੁਰਬਚਨ ਨੂੰ ਘਰ ਅੰਦਰ ਲੈ ਗਿਆ ਤੇ ਪੀਣ ਲਈ ਪਾਣੀ ਦਿੱਤਾ ਤੇ ਰੋਟੀ ਲਈ ਪੁੱਛਿਆ । ਪਰ ਗੁਰਬਚਨ ਦੀਆਂ ਨਜ਼ਰਾਂ ਅਪਣੇ ਦੋਸਤ ਨੂੰ ਲੱਭ ਰਹੀਆਂ ਸੀ । ਇਕਲਾਖ਼ ਦੀ ਅੰਮੀ ਤੇ ਦੋ ਭੈਣਾਂ ਵੀ ਉੱਥੇ ਆ ਗਈਆਂ ਉਸਦੇ ਅੱਬੂ ਨੇ ਉਨ੍ਹਾਂ ਨੂੰ ਗੁਰਬਚਨ ਸਿੰਘ ਬਾਰੇ ਦੱਸਿਆ
ਇਕਲਾਖ਼ ਦੀ ਅੰਮੀ ਉਸ ਬਾਰੇ ਸਭ ਜਾਣਦੀ ਸੀ ਇਕਲਾਖ ਨੇ ਉਸ ਬਾਰੇ ਸਭ ਕੁੱਝ ਦੱਸਿਆ ਹੋਇਆ ਸੀ । ਜਦੋਂ ਗੁਰਬਚਨ ਨੇ ਉਸਦੀ ਅੰਮੀ ਤੋਂ ਇਕਲਾਖ਼ ਬਾਰੇ ਪੁੱਛਿਆ ਤਾਂ ਉਹ ਉੱਚੀ ਉੱਚੀ ਰੋਣ ਲੱਗੀ । ਇਹ ਨਫਰਤ ਦੀ ਹਨੇਰੀ ਉਨ੍ਹਾਂ ਦੇ ਘਰ ਦੇ ਚਿਰਾਗ ਨੂੰ ਬੁਝਾ ਚੁੱਕੀ ਸੀ ।
ਗੁਰਬਚਨ ਇਹ ਸਭ ਸੁਣ ਕੇ ਜਵਾ ਬੁੱਤ ਬਣ ਗਿਆ ਸੀ ਉਸਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਡਿੱਗ ਰਹੇ ਸੀ । ਉਸ ਦੀਆਂ ਅੱਖਾਂ ਸਾਹਮਣੇ ਇਕਲਾਖ਼ ਦਾ ਹੱਸਦਾ ਚਿਹਰਾ ਘੁੰਮ ਰਿਹਾ ਸੀ । ਘਰ ਦਾ ਇੱਕੋ ਇੱਕ ਕਮਾਊ ਜੀਅ ਦੁਨੀਆਂ ਤੋਂ ਦੂਰ ਚਲਾ ਗਿਆ ਸੀ ।
ਗੁਰਬਚਨ ਨੇ ਉਨ੍ਹਾਂ ਨੂੰ ਕਿਹਾ ਮੈ ਥੋਨੂੰ ਸਭ ਨੂੰ ਲੈਣ ਆਇਆਂ ਹਾਂ
ਤੁਸੀਂ ਮੈਨੂੰ ਵੀ ਆਪਣਾ ਪੁੱਤਰ ਸਮਝੋ ਹੁਣ ਇਸ ਪਰਿਵਾਰ ਦੀ ਜਿੰਮੇਵਾਰੀ ਮੇਰੇ ਉਪਰ ਹੈ ਇਹ ਸਭ ਸੁਣ ਕੇ ਇਕਲਾਖ਼ ਦੇ ਘਰਵਾਲੇ ਦੰਗ ਰਹਿ ਗਏ ਸੀ ਕਿਵੇਂ ਕੋਈ ਬੇਗਾਨਾ ਇੰਨੀਆਂ ਮੁਸ਼ਕਲਾਂ ਝੱਲ ਕੇ ਉਨ੍ਹਾਂ ਲਈ ਇਨ੍ਹਾਂ ਕੁੱਝ ਕਰ ਸਕਦਾ ਹੈ ਉਨ੍ਹਾਂ ਨੇ ਗੁਰੂ ਦੇ ਸਿੱਖਾਂ ਬਾਰੇ ਸੁਣਿਆ ਬਹੁਤ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਅੱਖੀਂ ਦੇਖ ਲਿਆ ਸੀ । ਦੂਜੇ ਦਿਨ ਅੰਮ੍ਰਿਤ ਵੇਲੇ ਉਹਨੇ ਨਿੱਤਨੇਮ ਕੀਤਾ ਤੇ ਇਕਲਾਖ਼ ਦੇ ਘਰ ਵਾਲਿਆਂ ਨੇ ਨਵਾਜ਼ ਪੜ੍ਹੀ ਤੇ ਉਹ ਪੰਜਾਬ ਲਈ ਤੁਰ ਪਏ ।,,ਗੁਰਬਚਨ ਨੇ ਆਪਣੇ ਨਾਲ ਲਿਆਂਦੇ ਰੁਪਇਆਂ ਵਿਚੋਂ ਥੋੜੇ ਆਪਣੇ ਕੋਲ ਰੱਖ ਕੇ ਬਾਕੀ ਉਸ ਪਿੰਡ ਦੇ ਜਰੂਰਤਮੰਦ ਲੋਕਾਂ ਚ ਵੰਡ ਦਿੱਤੇ । ਜਦੋਂ ਉਹ ਜੰਮੂ ਤੋਂ ਲੁਧਿਆਣੇ ਲਈ ਟਰੇਨ ਚ ਬੈਠੇ ਤਾਂ ਡੱਬੇ ਚ ਬੈਠੇ ਲੋਕ ਉਨ੍ਹਾਂ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸੀ । ਗੁਰਬਚਨ ਨੇ ਅਪਣਾ ਇੱਕ ਹੱਥ ਕਿਰਪਾਨ ਨੂੰ ਪਾਇਆ ਸੀ ਉਹ ਕਿਸੇ ਪ੍ਰਕਾਰ ਦੇ ਹਮਲੇ ਲਈ ਬਿਲਕੁਲ ਤਿਆਰ ਸੀ । ਉਹ ਸ਼ਾਮ ਨੂੰ ਲੁਧਿਆਣੇ ਪਹੁੰਚ ਚੁੱਕੇ ਸੀ । ਇੱਥੋਂ ਉਹ ਟੈਕਸੀ ਕਰਕੇ ਉਨ੍ਹਾਂ ਨੂੰ ਆਪਣੇ ਪਿੰਡ ਲੈ ਗਿਆ ਸੀ ਉਸਦਾ ਪਿੰਡ ਮਲੇਰਕੋਟਲੇ ਬਿਲਕੁੱਲ ਨਾਲ ਸੀ । ਰਾਤ ਨੂੰ ਉਹ ਆਪਣੇ ਘਰ ਪਹੁੰਚ ਗਏ ਸੀ ਉਸਦੇ ਘਰ ਵਾਲੇ ਆਪਣੇ ਪੁੱਤਰ ਦੀ ਇਸ ਦਰਿਆ ਦਿੱਲੀ ਤੋਂ ਬਹੁਤ ਖੁਸ਼ ਹੋਏ ਸੀ । ਸਵੇਰੇ ਉਸਨੇ ਸਾਰੀ ਗੱਲ ਪੰਚਾਇਤ ਨੂੰ ਦੱਸੀ ਸਾਰੀ ਪੰਚਾਇਤ ਨੇ ਉਸਦੇ ਇਸ ਕੰਮ ਦੀ ਸਲਾਘਾ ਕਰੀ ਸੀ
ਅੱਜ ਗੁਰੂ ਦੇ ਸਿੱਖ ਗੁਰਬਚਨ ਸਿੰਘ ਨੇ ਗੁਰੂ ਦੇ ਵਚਨ ” ਮਾਨਸ ਕੀ ਜਾਤਿ ਸਭੈ ਇਕ ਪਹਿਚਾਣੋ ” ਨੂੰ ਸਿੱਧ ਕਰ ਕੇ ਦਿਖਾਇਆ ਸੀ । ਜਿੱਥੇ ਦੇਸ਼ ਦੇ ਦੂਜੇ ਸੂਬੇ ਕਸ਼ਮੀਰੀਆਂ ਨੂੰ ਅੱਤਵਾਦੀ ਦੱਸਦੇ ਸੀ ਉੱਥੇ ਪੰਜਾਬ ਕਸ਼ਮੀਰ ਨਾਲ ਹਿੱਕ ਤਾਣ ਖੜਾ ਸੀ ।

ਇਨਸਾਨੀਅਤ ਸਭ ਧਰਮਾਂ ਤੋਂ ਉੱਤੇ ਹੁੰਦੀ ਹੈ ਇਹ ਗੱਲ ਗੁਰਬਚਨ ਸਿੰਘ ਨੇ ਬਾਖੂਬੀ ਸਮਝਾ ਦਿੱਤੀ ਸੀ ।

ਗੁਰਬਚਨ ਸਿੰਘ ਵਰਗੇ ਉਨ੍ਹਾਂ ਸਭ ਵੀਰਾਂ ਨੂੰ ਮੇਰੇ ਵੱਲੋਂ ਸਲਾਮ ਆ ਜਿੰਨਾ ਕਰਕੇ ਅੱਜ ਵੀ ਇਨਸਾਨੀਅਤ ਜਿਉਂਦੀ ਹੈ ।

ਲਿਖਤ : ਸਵ : ਮਨਿੰਦਰ ਸਿੰਘ ਲੰਬੜਦਾਰ

...
...



Related Posts

Leave a Reply

Your email address will not be published. Required fields are marked *

2 Comments on “ਇਨਸਾਨੀਅਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)