More Punjabi Kahaniya  Posts
ਨਕਲੀ ਐਨ ਆਰ ਆਈ


ਰੀਤੂ ਉੱਚੀ ਉੱਡਦਾ ਜਹਾਜ ਦੇਖਦੀ ਉਹ ਤੋਤਲੀ ਅਵਾਜ਼ ਵਿੱਚ ਕਹਿੰਦੀ ਮੈਂ ਕਨੇਡਾ ਜਾਵਾਂਗੀ ।ਉਸਦੀ ਮਾਂ ਹੱਸਣ ਲੱਗਦੀ। ਰੀਤੂ ਜਿਉਂ -ਜਿਉਂ ਜਵਾਨ ਹੋਈ ਉਸਦੀ ਕਨੇਡਾ ਜਾਣ ਦੀ ਇੱਛਾ ਹੋਰ ਵੱਧ ਗਈ। ਰੀਤੂ ਉਸ ਸਮੇਂ ਬਹੁਤ ਖੁਸ਼ ਹੋ ਗਈ ਜਦ ਉਸ ਲਈ ਆਨ ਲਾਈਨ ਸ਼ਾਦੀ ਡਾਟ ਕਾਮ ਤੋਂ ਉਸ ਲਾਈ ਰਿਸ਼ਤਾ ਆਇਆ। ਉਸਨੂੰ ਲੱਗਿਆ ਉਸਦੀ ਇਛਾਵਾਂ ਨੂੰ ਬੂਰ ਪੈ ਗਿਆ। ਅੱਜ ਕੈਨੇਡੀਅਨ ਉਸਨੂੰ ਦੇਖਣ ਆਇਆ ਰੀਤੂ ਸੋਹਣੇ ਸੁਨੱਖੇ ਉੱਚੇ ਲੰਬੇ ਗੋਰੇ ਗਭਰੂ ਨੂੰ ਦੇਖਕੇ ਖੁਸ਼ ਹੋ ਗਈ। ਮੁੰਡੇ -ਕੁੜੀ ਨੂੰ ਇਕ ਦੂਜੇ ਦੇ ਸਾਹਮਣੇ ਬੈਠਾਇਆਂ ਤਾਂ ਦੋਵੇਂ ਮੁਸਕਰਾਣ ਲੱਗੇ। ਮਾਪਿਆ ਨੂੰ ਰਿਸ਼ਤਾ ਜਚ ਗਿਆ ।ਕਨੈਡਿਅਨ ਦੀ ਮਾਂ ਨੇ ਕਿਹਾ ‘ਮੁੰਡੇ ਨੂੰ ਹਫਤੇ ਦੀ ਛੁੱਟੀ ਹੈ। ਤੁਹਾਨੂੰ ਮੁੰਡਾ ਪਸੰਦ ਹੈ ਤਾਂ ਰੋਕਾ ਕਰ ਦਿਉ ਸਾਨੂੰ ਜਲਦੀ ਵਿਆਹ ਚਾਹੀਦਾ। ਰੀਤੂ ਦੀ ਝਟ ਮੰਗਣੀ ਤੇ ਪਟ ਵਿਆਹ ਹੋ ਗਿਆ। ਰੀਤੂ ਵਿਆਹ ਤੋਂ ਬਾਦ ਦੋ ਦਿਨ ਪਤੀ ਨਾਲ ਹੋਟਲ ਵਿੱਚ ਰਹੀ ਅਗਲੇ ਦਿਨ ਫਲਾਇਟ ਸੀ।” ਕੀ ਗੱਲ ਤੁਸੀਂ ਬਹੁਤ ਅਗੇ ਚਲ ਰਹੇ ਹੋ ?ਆਪਣੀ ਨਵੀ ਪਤਨੀ ਨੂੰ ਪਿੱਛੇ ਛੱਡ ਦਿੱਤਾ . ।”
ਰਿਤੂ ਨੇ ਹੱਸਦੇ ਕਿਹਾ। ...

ਮੇਰੀ ਪਤਨੀ ਤੇ ਬੱਚੇ ਦਿੱਲੀ ਮੇਰਾ ਇੰਤਜ਼ਾਰ ਕਰ ਰਹੇ ਨੇ।” ਇਹ ਕੀ ਕਿਹਾ “ਹੈਰਾਨ ਹੁੰਦੀ ਰਿਤੂ ਬੋਲੀ। ਇਕ ਬੈਗ ਪਿੱਛੇ ਰਹਿ ਗਿਆ ਜਲਦੀ ਲੈਂ ਕੇ ਆ। ਮੈ ਤੈਨੂੰ ਸਭ ਕੁਝ ਸਮਝਾਦਾ।ਉਹ ਪਿੱਛੇ ਗਈ ਉਥੇ ਕੋਈ ਬੈਗ ਨਹੀਂ ਸੀ। ਉਹ ਵਾਪਸ ਆਈ ਉਸਦਾ ਪਤੀ ਨਹੀਂ ਸੀ। ਉਸਨੇ ਚਾਰੇ ਪਾਸੇ ਲੱਭਿਆ ਕਿਤੇ ਨਾ ਮਿਲਿਆ। ਉਸਦੀ ਮਾਂ ਦਾ ਫੋਨ ਆਇਆ ‘ਧੀਏ ਠੀਕ ਪਹੁੰਚ ਗਈ। ਉਸਨੇ ਸੀਨੇ ਵਿੱਚ ਦਰਦ ਛੁਪਾਂਦੇ ਕਿਹਾ “ਬੇਬੇ ਕਨੇਡਾ ਬਹੁਤ ਸੁੰਦਰ ਹੈ। ਮੈਂ ਬਹੁਤ ਖੂਸ਼ ਹਾਂ ਆਪਣੀ ਬੇਬੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਫੁਟ ਫੁਟ ਕੇ ਰੋਣ ਲੱਗ ਪਾਈ ਸੀਨੋ ਵਿਚ ਛੁਪਿਆ ਦਰਦ ਹੰਝੂ ਬਣ ਵਹਿਣ ਲੱਗਾ। ‘ਉਹ ਕੁਝ ਸਹਿਜ ਹੋਈ ਤਾਂ ਉਸਨੇ ਇਕ ਕੋਸ਼ਿਸ਼ ਦੁਬਾਰਾ ਕਰਨੀ ਚਾਹੀ ਉਸਨੇ ਆਪਣੇ ਪਤੀ ਨੂੰ ਫੋਨ ਕੀਤਾ ਪਰ ਨਾ ਮਿਲਿਆ। ਉਸ ਨੇ ਕਈ ਵਾਰ ਫੋਨ ਕੀਤਾ। ਪਰ ਉਹ ਅਸਫਲ ਰਹੀ। ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਉਹ ਤਾਂ ਨਕਲੀ ਐਨ ਆਰ ਆਈ ਸੀ। ਉਹ ਉੱਚੀ-ਉੱਚੀ ਰੋਣ ਲੱਗੁ ਪਈ।
ਭੁਪਿੰਦਰ ਕੌਰ ਸਢੌਰਾ
ਅਜਾਦ ਨਗਰ, ਗਲੀ ਨੰ 4
ਯਮੁਨਾਨਗਰ
ਹਰਿਆਣਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)