More Punjabi Kahaniya  Posts
ਪੈਸਾ


ਬੰਦੇ ਨੂੂੰ ਆਖਿਰ ਕਿੰਨਾ ਕੁ ਪੈਸਾ ਚਾਹੀਦਾ ਹੈ?

#ਸਾਦੀਓ_ਮਾਨੇ ਫੁੱਟਬਾਲ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। 27 ਸਾਲਾ ੲਿਸ ਖਿਡਾਰੀ ਦੀ ਕਮਾਈ ਨੂੰ ਭਾਰਤੀ ਰੁਪਈਆਂ ‘ਚ ਗਿਣਨਾ ਹੋਵੇ ਤਾਂ ੲਿਹ ਪ੍ਰਤੀ ਹਫਤਾ ਇੱਕ ਕਰੋੜ ਚਾਲੀ ਲੱਖ ਰੁਪਏ ਬਣਦੀ ਹੈ। ਉਹਨੂੰ ਅਕਸਰ ਟੁੱਟੇ ਹੋਏ ਮੋਬਾੲਿਲ ਨਾਲ ਦੇਖਿਆ ਜਾਂਦਾ ਹੈ।
ਇੱਕ ਇੰਟਰਵਿੳੂ ਵਿੱਚ ਜਦੋਂ ਉਹਦੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਮੈਂ ਇਹਨੂੰ ਠੀਕ ਕਰਵਾ ਲਊਂਗਾ। ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਨਵਾਂ ਕਿਉਂ ਨਹੀਂ ਲੈ ਲੈਂਦਾ? ਤਾਂ ਉਹਨੇ ਕਿਹਾ ਮੈਂ ਅਜਿਹੇ ਹਜ਼ਾਰਾਂ ਖਰੀਦ ਸਕਦਾ ਹਾਂ, 10 ਫਰਾਰੀਆਂ, 2 ਜੈੱਟ ਜਹਾਜ਼, ਹੀਰੇ ਦੀਅਾਂ ਘੜੀਆਂ ਵੀ ਖਰੀਦ ਸਕਦਾ ਹਾਂ। ਪਰ ਮੈਂ ਇਹ ਕਰਨੀਆਂ ਕੀ ਨੇ?
ਮੈਂ ਗਰੀਬੀ ਦੇਖੀ ਹੈ, ਮੈਂ ਪੜ੍ਹ ਨਹੀਂ ਸੀ ਸਕਿਆ...

ੲਿਸ ਕਰਕੇ ਮੈਂ ਸਕੂਲ ਬਣਵਾਏ ਨੇ ਤਾਂ ਕਿ ਲੋਕ ਪੜ੍ਹ ਸਕਣ। ਮੇਰੇ ਕੋਲ ਬੂਟ ਨਹੀਂ ਸੀ, ਮੈਂ ਬਿਨਾਂ ਬੂਟਾਂ ਤੋਂ ਖੇਡਦਾ ਸੀ। ਚੰਗੇ ਕੱਪੜੇ ਨਹੀਂ ਸੀ, ਖਾਣ ਨੂੰ ਨਹੀਂ ਸੀ। ਅੱਜ ਮੈਨੂੰ ਅੈਨਾ ਕੁੱਝ ਮਿਲਿਅੈ ਤਾਂ ਮੈਂ ਇਹਦਾ ਦਿਖਾਵਾ ਕਰਨ ਦੀ ਥਾਂ ਇਹਨੂੰ ਆਪਣੇ ਲੋਕਾਂ ਨਾਲ ਵੰਡਣਾ ਚਾਹੁਣਾ। ਸਾਦੀਓ ਮਾਨੇ ਸੈਨੇਗਲ (ਪੱਛਮੀ ਅਫਰੀਕਾ) ਤੋਂ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਲਈ ਕਾਫੀ ਕੁੱਝ ਕਰ ਰਿਹਾ ਹੈ।
ਇਹ ਇੱਕ ਸਿੱਖਿਆ ਹੈ, ਇੱਕ ਪਾਠ ਹੈ, ਜਿਹੜਾ ਉਹਨੇ ਦੁਨੀਆਂ ਨੂੰ ਪੜ੍ਹਾੲਿਆ ਹੈ।

...
...



Uploaded By:Preet Singh

Related Posts

Leave a Reply

Your email address will not be published. Required fields are marked *

One Comment on “ਪੈਸਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)