ਇਸ ਕਹਾਣੀ ਦੇ ਪਾਤਰ ਅਸਲੀ ਨਹੀਂ ਹਨ, ਲੇਕਿਨ ਕਹਾਣੀ ਸੱਚ ਅਤੇ ਝੂਠ ਦਾ ਪਰਦਾ ਫ਼ਾਸ਼ ਕਰਦੀ ਹੈ ।
ਜੋ ਹਠ ਸਾਧਨਾ ਹੁੰਦੀ ਹੈ ਸਾਧੂ ਸੰਤ ਦੀ ਕੀਤੀ, ਬਹੁਤ ਔਖੀ ਹੁੰਦੀ ਹੈ।
ਉਨ੍ਹਾਂ ਨੂੰ ਕਈ ਦਿਨ ਭੁੱਖੇ ਪਿਆਸੇ ਰਹਿ ਕੇ, ਸੱਚ ਨੂੰ ਸਾਹਮਣੇ ਲਿਆਉਣਾ ਪੈਂਦਾ ਹੈ।
ਉਹ ਅਜਿਹੇ ਕੰਮ ਕਰ ਜਾਂਦੇ ਹਨ ਜੋ ਉਨ੍ਹਾਂ ਦੀ ਦੁਨੀਆਂ ਦੇ ਹੀ ਵਸ ਦੀ ਗੱਲ ਹੁੰਦੀ ਹੈ,
ਜੋ ਹਰ ਇਨਸਾਨ ਦੀ ਸੋਚ ਤੋਂ ਵੀ ਪਰੇ ਹੁੰਦੀ ਹੈ।
( ਇਹ ਭੁਲੇਖਾ ਨਹੀਂ ਸੱਚ ਹੈ ਨਾ ਹੀ ਕੋਈ ਅੰਧਵਿਸ਼ਵਾਸ ਹੈ )
ਆਉ ਪੜ੍ਹਦੇ ਹਾਂ, ਕਹਾਣੀ
– – – –
“ਅਰੁਣ ਜਾ ਜਾ ਕੇ ਵੇਖ, ਬਾਹਰ ਕੋਈ ਆਇਆ ਹੈ,
“ਮੰਮੀ ਕੋਈ ਸਾਧੂ ਹੈ, ਇਹ ਨੂੰ ਕੋਈ ਦਾਨ ਦਖਸ਼ਣਾ ਦੇ ਦੇਵੋਂ।”
“ਘਰ ਵਿੱਚ ਮੇਰੇ ਕੋਲ ਤਾਂ ਕੋਈ ਖੁੱਲਾ ਪੈਸਾ ਹੈ ਹੀ ਨਹੀਂ, ਤੂੰ ਉਸ ਨੂੰ ਕਹਿ, “ਫੇਰ ਕਦੇ ਆਵੀਂ ਤੇ ਦਾਨ ਲੈ ਜਾਵੀਂ।”
“ਬਾਬਾ ਫੇਰ ਕਦੇ ਆਵੀਂ, ਜਦੋਂ ਤੱਕ ਮੈਂ ਬਾਰਵੀਂ ਚੋਂ ਪਾਸ ਵੀ ਹੋ ਜਾਵਾਂਗਾ, ਮੈਂ ਤੈਨੂੰ ਖੁਸ਼ ਕਰ ਦੇਵਾਂਗਾ, ਤੁਸੀ ਮੇਰੀ ਰੱਬ ਅੱਗੇ ਇਹੀ ਦੁਆ ਕਰਿਓ, ਕੀ ਮੈਂ ਚੰਗੇ ਨੰਬਰਾਂ ਨਾਲ ਪਾਸ ਹੋ ਜਾਵਾ।”
” ਆ ਲੈ ਬੱਚਾ ਤੈਨੂੰ, ਮੈਂ ਗੁਰ ਮੰਤਰ ਦਿੰਦਾ ਹਾਂ, ਆਪਣਾ ਹੱਥ ਕਰ ਆਹ ਲੈ ਚਾਰ ਦਾਣੇ, ਹੁਣ ਮੁੱਠੀ ਬੰਦ ਕਰ ਲੈ, ਹੁਣ ਆਪਣੀ ਮੁੱਠੀ ਖੋਲ ਲੈ।”
“ਆਹ ਕੀ ਬਾਬਾ ! ਚਾਰ ਤੋਂ ਵੀਹ ਦਾਣੇ ਬਣ ਗਏ।”
” ਇਹ ਬਾਬਿਆਂ ਨੇ ਖੁਸ਼ ਹੋ ਕੇ ਤੇਰੇ ਧੰਨ ਵਿੱਚ ਵਾਧਾ ਕੀਤਾ ਹੈ,
ਤੈਨੂੰ ਕੋਈ ਵੀ ਹੁਣ ਨਹੀਂ ਰੋਕ ਸਕਦਾ, ਪਾਸ ਹੋਣ ਤੋਂ।”
“ਬਾਬਾ, ਪਰ ਇੱਕ ਪੇਪਰ ਬੜਾ ਹੀ ਮਾੜਾ ਹੋਇਆ, ਉਹ ਪੇਪਰ ਮੈਨੂੰ ਕਿੱਧਰੇ ਦੁਆਰਾ ਨਾ ਪਾਉਣਾ ਪੈ ਜਾਵੇ,
“ਸੰਤਾਂ ਦੇ ਹੁੰਦੇ ਹੋਏ ‘ਤੂੰ ‘ ਉਸ ਵਿਚੋਂ ਵੀ ਚੰਗੇ ਨੰਬਰ ਲੈ ਜਾਵੇਗਾ।”
“ਹੁਣ ਤੂੰ ਬਾਬਿਆਂ ਨੂੰ ਕੋਲੀ, ਚਿੰਨੀ ਦੀ ਤਾਂ ਦੇਂਦੇ।”
ਥੋੜੇ ਸਮੇਂ ਬਾਅਦ…
ਅਰੁਣ ਬੇਟਾ, “ਅੱਜ ਤਾਂ ਚਿੰਨੀ ਵੀ ਨਹੀਂ, ਅਸੀਂ ਅੱਜ ਚਾਹ ਤੋਂ ਬਗੈਰ ਹੀ ਰਹਿ ਗਏ, ਪਤਾ ਨਹੀਂ ਚਿੰਨੀ ਥੋੜ੍ਹੀ ਜਿਹੀ ਸੀ, ਡੱਬੇ ਵਿੱਚ ਜਾ ਨਹੀਂ, ਸਵੇਰੇ ਬਚਦੀ ਤਾਂ ਸੀ।”
“ਪਿਤਾ ਜੀ ਅੱਜ ਦੀ ਗੱਲ ਦੱਸਾ,ਅੱਜ ਇੱਕ ਸੰਤ ਆਈਆਂ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਪਾਸ ਹੋ ਜਾਵੇਗਾ।”
“ਅਰੁਣ ਪੁੱਤਰ, ਇਸ ਤਰ੍ਹਾਂ ਦੇ ਬਾਬੇ ਤਾਂ ਪਾਖੰਡੀ ਹੁੰਦੇ ਨੇ, ਉਹ ਜਾਦੂਗਰ ਵਾਂਗ ਭੁਲੇਖਾ ਪਾ ਦਿੰਦੇ ਨੇ, ਮੈ ਤਾਂ ਇਹਨਾਂ ਨੂੰ ਕਦੇ – ਕਦੇ ਚਲੰਨਤਰੀ ਵੀ ਕਹਿ ਦਿੰਦਾ ਹਾਂ, ਬੇਟਾ, “ਇਹ ਰੰਗ ਵਰੰਗੀ ਹੈ ਦੁਨੀਆਂ ਇੱਥੇ ਸੱਚ ਵੀ ਹੈ ਅਤੇ ਝੂਠ ਵੀ।”
ਇੱਕ ਵਾਰ ਦੀ ਗੱਲ ਹੈ…
“ਮੇਰੇ ਚਾਹ ਦੀ ਦੁਕਾਨ ਉੱਤੇ ਇਕ ਗੱਡੀ ਰੁਕੀ, ਜਿਸ ਵਿੱਚ ਪੰਜ ਸੱਤ ਸਾਧੂ ਉਤਰੇ, ਮੈਨੂੰ ਆਖਣ ਲੱਗੇ, “ਅਸੀਂ ਬੜੀ ਦੂਰ ਤੋਂ ਆਏ ਹਾਂ, ਸਾਨੂੰ ਬਹੁਤ ਭੁੱਖ ਲੱਗੀ ਹੈ ਰੋਟੀ ਖੁਆਹ ਦੇ ਬੱਚਾ।”
ਮੈਂ ਕਿਹਾ, “ਕਿਉ ਨਹੀਂ ਸੰਤ ਜੀ, ਤੁਸੀਂ ਪੰਗਤ ਲਗਾਓ, ਮੈ ਤਹਾਨੂੰ ਪਹਿਲਾਂ ਚਾਹ ਪਿਲਾਉਂਦਾ ਫੇਰ ਰੋਟੀ ਦਾ ਵੀ ਪ੍ਬੰਧ ਕਰ ਦਿੰਦਾ, ਤੁਸੀਂ ਬੈਠੋਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋਂ। ”
“ਸੰਤਾਂ ਨੇ ਖੂਬ ਰੱਜ ਕੇ ਰੋਟੀ ਖਾਂਦੀ, ਕੋਲ ਲੱਗੀਆ ਤਾਜੀਆਂ ਮੁਲੀਆ ਵੀ ਰੋਟੀ ਨਾਲ ਬੜੇ ਸੁਆਦ ਨਾਲ ਖਾਧੀਆਂ, ਮੈਂ ਸੰਤਾ ਦੀ ਖੂਬ ਸੇਵਾ ਕੀਤੀ।”
ਕੁੱਝ ਸਮੇਂ ਅਰਾਮ ਕਰਨ ਬਾਅਦ ਵਿੱਚ ਮੈਨੂੰ ਕਿਹਾ, ” ਬੇਟਾ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ, ਅਸੀਂ ਤੈਨੂੰ ਕੁਝ ਦਿਖਾਉਣਾ ਚਹੁੰਦੇ ਹਾਂ, ਆਹ ਵੇਖ ਕੁਝ ਤਸਵੀਰਾਂ ਇਹ ਸਾਡੇ ਪਰਿਵਾਰ ਦੀਆਂ ਹਨ, ਮੈਂ ਵੇਖਿਆ ਉਹਨਾਂ ਨੇ ਕੁਝ ਤਸਵੀਰਾਂ ਸਾਧੂਆਂ ਦੀਆਂ ਇਕੱਠੀਆ ਕੀਤੀਆਂ ਹੋਈਆਂ ਸਨ, ਫਿਰ ਮੈਂਨੂੰ ਉਹਨਾਂ ਨੇ ਮੈਨੂੰ ਆਪਣੀਆ ਗੱਲਾਂ ਵਿੱਚ ਪਾ ਕੇ ਕਿਹਾ, “ਇਹ ਜੋ ਤੂੰ ਘੜੀ ਲਾਈ ਹੈ ਇਹ ਸਾਨੂੰ ਦੇਂ ਦੇ, ਇਹ ਬਾਬਿਆਂ...
ਨੂੰ ਪਸੰਦ ਆ ਗਈ ਹੈ, ਮੈ ਘੜੀ ਖੋਲ ਤਾਂ ਦਿੱਤੀ, ਪਰ ਮੇਰਾ ਦਿਲ ਨਹੀਂ ਸੀ ਕਰਦਾ, ਮੈਂ ਇਹ ਕਿਮਤੀ ਘੜੀ ਉਹਨਾਂ ਨੂੰ ਦੇ ਦੇਵਾਂ।”
ਉਹਨਾਂ ਨੇ ਮੈਨੂੰ ਤੇਰੀ ਕਸਮ ਖੁਆ ਲਈ, “ਤੂੰ ਆਪਣੇ ਇਕ ਬੇਟੇ ਦੀ ਕਸਮ ਖਾਂ, ਤੂੰ ਸਾਨੂੰ ਇਹ ਘੜੀ ਦੇਣ ਤੋਂ ਇਨਕਾਰ ਨਹੀ ਕਰੇਗਾ।”
ਮੈਂ ਘੜੀ ਉਹਨਾਂ ਨੂੰ ਖੋਲ ਕੇ ਦੇ ਦਿੱਤੀ, ਬਾਬਿਆਂ ਨੇ ਜੀਪ ਨੂੰ ਚਾਲੂ ਕੀਤਾ ਤੇ ਚਲਦੇ ਬਣੇ।”
ਮੈਨੂੰ ਬਾਅਦ ‘ਚ’ ਅਹਿਸਾਸ ਹੋਇਆ ਕਿ ਉਹ ਸਾਧੂਆਂ ਦੇ ਭੇਸ਼ ਵਿੱਚ ਆਮ ਬੰਦੇ ਹੀ ਸਨ , ਜੋ ਮੈਂਨੂੰ ਲੁੱਟ ਕੇ ਲੈ ਗਏ ।
ਉਸ ਸਮੇਂ ਮੈਨੂੰ ਉਸ ਵੇਲੇ ਦੀ ਯਾਦ ਆਈ, ਜਦੋਂ ਮੈਨੂੰ ਇੱਕ ਅਸਲੀ ਸੰਤ ਮਿਲਿਆ, ਸੰਤ ਬਣਨ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਭੁੱਖੇ ਪਿਆਸ ਰਹਿ ਕੇ ਰੱਬ ਦਾ ਨਾ ਜੱਪਣਾ ਪੈਂਦਾ।
ਅੱਤਵਾਦ ਦਾ ਪੰਜਾਬ ਵਿੱਚ ਪੂਰਾ ਜੋਰ ਸੀ, ਹਰ ਪਾਸੇ ਅਖਬਾਰਾਂ ਵਿੱਚ ਵੱਸ ਅੱਵਾਦ ਦੀਆਂ ਖਬਰਾਂ ਨਾਲ ਲੋਕ ਸਹਿਮੇ ਹੋਏ ਸਨ।
“ਆਹ ਲੈ ਬਾਬਾ ” ਮੈਂ ਚਾਹ ਲੈ ਕੇ ਆਇਆ, ਤੇਰੇ ਲਈ,
“ਬਾਬਾ ਕੁਝ ਨਾ ਬੋਲਿਆ”
ਮੈਂ ਰੋਜ ਉਸ ਸਖਸ਼ ਲਈ ਇਕ ਕੱਪ ਕਦੇ ਕਦਾਈ ਚਾਹ ਲੈ ਜਾਦਾ, ਆਲੇ ਦੁਆਲੇ ਜੰਗਲ ਉਹ ਕਦੇ ਕਿਤੇ ਪਿਆ ਹੁੰਦਾ ਕਦੇ ਕਿੱਧਰੇ ਬੈਠਾ ਹੁੰਦਾ, ਲੋਕ ਉਸ ਨੂੰ ਕਈ ਮਸਤ ਆਖਦੇ ਕਈ ਸੰਤ ਕਹਿੰਦੇ !
ਇੰਜ ਜਾਪਦਾ ਜਿਵੇ, ਉਸ ਲਈ ਆਪਣਾ ਹੀ ਸੰਸਾਰ ਸਭ ਕੁਝ ਹੋਵੇ, ਕੋਈ ਰੋਟੀ ਦੇ ਗਿਆ ਤਾਂ ਠੀਕ ਨਹੀਂ ਤਾਂ ਘੁੰਮ ਕੇ ਖਾ ਲੈਂਦਾ, ਅਗਰ ਕੋਈ ਦੇ ਦੇਵੇਂ ਤਾਂ ਠੀਕ ਨਹੀਂ ਉਸ ਨੂੰ ਕੋਈ ਫਰਕ ਨਾ ਪੈਂਦਾ, ਇੰਜ ਜਾਪਦਾ ਉਸ ਲਈ ਧਰਤੀ ਅੰਬਰ ਇੱਕ ਹੋਣ,
ਇਕ ਵਾਰ ਦੀ ਗੱਲ ਹੈ ਸੂਰਜ ਡੁੱਬਣ ਵਾਲਾ ਹੀ ਸੀ, ਮੈਂ ਚਾਹ ਲੈ ਕੇ ਚਲਾ ਗਿਆ।
ਸੰਤ ਆਖਣ ਲੱਗਾ,” ਤੂੰ ਚਾਹ ਲੈ ਕੇ ਆਇਆ ਹੈ ਰੱਖਦੇ, ਮੇਰੀ ਗੱਲ ਸੁਣ, ” ਕੱਲ੍ਹ ਅੱਤਵਾਦੀ ਆਉਣਗੇ ਤੇਰੀ ਦੁਕਾਨ ਉੱਤੇ ਜਾ ਤੂੰ ਦੁਕਾਨ ਛੱਡ ਕੇ ਕਿੱਧਰੇ ਦੂਰ ਚਲਾ ਜਾਹ !
ਕੱਲ੍ਹ ਦੇ ਦਿਨ ਲਈ, ਚਲਾ ਜਾਹ… ਦੂਰ ਚਲਾ ਜਾਹ…।
ਮੈਂ ਆ ਕੇ, ਇਹ ਗੱਲ ਨਾਲ ਦੀ ਦੁਕਾਨ ਵਾਲੇ ਨੂੰ ਦੱਸੀ, ਮੈ ਕਿਹਾ ” ਜੰਗਲ ਵਿੱਚ ਜੋ ਸਾਧ ਫਿਰਦਾ ਹੈ, ਉਹ ਮੈਨੂੰ ਇੰਜ ਕਹਿ ਰਿਹਾ, ਮੇਰੀ ਗੱਲ ਮੰਨ ਆਪਾ ਕੱਲ੍ਹ ਦੋਵੇਂ ਦੁਕਾਨ ਨਹੀਂ ਖੋਲਦੇ ਹਾਂ।”
“ਮੈ ਤਾਂ ਨਹੀਂ ਬੰਦ ਕਰਨੀ, ਦੁਕਾਨ’ ਮੈਂ ਕਿਉ ਉਸ ਪਾਗਲ ਬੰਦੇ ਦੇ ਮਗਰ ਲੱਗਾ, ਉਸ ਨੂੰ ਆਪਣੀ ਤਾਂ ਸੁਰਤ ਨਹੀਂ, ਆਉਣਗੇ ਅੱਤ !!!
ਮੈਂ ਉਸ ਦਿਨ ਦੁਕਾਨ ਨਾ ਖੋਲੀ, ਅੱਤਵਾਦੀ ਆਏ ਮੇਰੀ ਦੁਕਾਨ ‘ਚ’ ਭੰਨਤੋੜ ਕਰ ਗਏ, ਸ਼ਾਮੇ ਨੂੰ ਮੇਰੀ ਦੁਕਾਨ ਵਾਰੇ ਪੁੱਛਣ ਲੱਗੇ ਸ਼ਾਮੇ ਨੇ ਕਿਹਾ, “ਉਸ ਨੂੰ ਪਤਾ, ਇਸ ਦੁਕਾਨ ਦੇ ਮਾਲਕ ਵਾਰੇ ਉਹ ਜੋ ਪਿਆ।”
( ਉਸ ਸੰਤ ਵੱਲ ਇਸ਼ਾਰਾ ਕਰ ਦਿੱਤਾ )
ਅੱਤਵਾਦੀਆਂ ਨੇ ਉਸ ਬਾਬੇ ਕੋਲੋਂ ਥੋੜਾ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ, ਜਦੋਂ ਕੁੱਝ ਬੋਲਿਆ ਨਾ, ਜਾਂਦੇ ਹੋਏ ਉਹ ਸ਼ਾਮੇ ਨੂੰ ਹੀ ਗੋਲੀਆਂ ਨਾਲ ਭੁੰਨ ਗਏ।”
ਦੂਜੇ ਦਿਨ ਆਸ-ਪਾਸ ਸ਼ਨਾਟਾ ਛਾਇਆ ਹੋਇਆ ਸੀ।
ਅਖ਼ਬਾਰ ਵਾਲਾ ਆਇਆ, ਅਖਬਾਰ ਸੁੱਟ ਕੇ ਚਲਾ ਗਿਆ।
ਜਦੋਂ ਮੈ ਅਖ਼ਬਾਰ ਚੁੱਕ ਕੇ ਪੜ੍ਹੀ ਤਾਂ ਮੈਂ ਮੁਹਰਲੇ ਪੰਨੇ ਉੱਤੇ ਲੱਗੀ ਖਬਰ ਪੜ੍ਹੀ।”
ਭਿਆਨਕ ਸੜਕ ਹਾਦਸੇ ਵਿੱਚ ਅੱਤਵਾਦੀਆਂ ਦੀ ਹੋਈ ਮੌਤ, ਜਿਹਨਾਂ ਨੇ ਪ੍ਰਸਿੱਧ ਸ਼ਾਮੇ ਦੁਕਾਨਦਾਰ ਨੂੰ ਚਾੜਿਆ ਸੀ ਮੋਤ ਦੇ ਘਾਟ !!!
————-
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਈਲ : 9041543692
ਈ -ਮੇਲ sandeepnar22@yahoo.com
Related Posts
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories