ਪੀ. ਜੀ.
ਕੁਲਵੰਤ ਸਿੰਘ ਸਵੇਰੇ-ਸਵੇਰੇ ਕਿਧਰ ਜਾ ਰਿਹਾ ਹੈ।” ਕੁਲਵੰਤ ਸਿੰਘ ਦੇ ਦੋਸਤ ਰਵਿੰਦਰ ਸਿੰਘ ਨੇ ਹਸਦਿਆਂ ਹੋਇਆ ਕਿਹਾ। ਯਾਰ ਕੋਈ ਛੋਟਾ ਜਿਹਾ ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ ਨੇ ਕਿਹਾ “ਮਕਾਨ ਤੂੰ ਕੀ ਕਰਨਾ ਤੇਰੇ ਕੋਲ ਦੋ ਵੱਡੀਆਂ ਕੋਠੀਆਂ ਨੇ।”
ਕੁਲਵੰਤ ਸਿੰਘ ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ ਪਰ ਤੇਰੀ ਭਰਜਾਈ ਦੇ ਕਹਿਣ ਮੁਤਾਬਿਕ ਮੈਂ ਆਪਣੇ ਹੱਥ ਕੱਟ ਕੇ ਨਹੀਂ ਦਿੱਤੇ। ਮੈਂ ਸੱਤ ਲੱਖ ਆਪਣੇ ਨਾਮ ਹੀ ਰਹਿਣ ਦਿੱਤੇ। “ਚੰਗਾ ਕੀਤਾ ਕੁਲਵੰਤ ਸਿੰਘ।” ਰਵਿੰਦਰ ਸਿੰਘ ਨੇ ਕਿਹਾ। ਮੈਂ ਕਲ ਸ਼ਾਮ ਨੂੰ ਗੁਰਦੁਆਰੇ ਗਿਆ ਘਰ ਵਾਪਸ ਆਇਆ ਤਾਂ ਕੋਠੀ ਦੇ ਮੇਨ ਗੇਟ ਤੇ ਤਾਲਾ ਲੱਗਿਆ ਸੀ। ਮੈਂ ਕਈ ਘੰਟੇ ਬਾਹਰ ਖੜਿਆ ਰਿਹਾ ਪਰ ਕੋਈ ਘਰ ਨਾ ਆਇਆ। ਫੋਨ ਮਿਲਾਦਾ ਰਿਹਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਮੈਨੂੰ ਗੁਆਂਢੀ ਆਪਣੇ ਘਰੇ ਲੈਂ ਗਏ। ਮੈਂ ਉਨ੍ਹਾਂ ਦੇ ਘਰ ਸੁੱਤਾ। “ਤੂੰ...
ਦੂਜੇ ਮੁੰਡੇ ਵੱਲ ਚਲਾ ਜਾਂਦਾ।” ਰਵਿੰਦਰ ਸਿੰਘ ਨੇ ਕਿਹਾ ਉਸਨੇ ਵੀ ਕਈ ਵਾਰ ਇਵੇਂ ਕੀਤਾ। ਰੋਜ-ਰੋਜ ਦੀ ਕਿਚ ਕਿਚ ਨਾਲੋਂ ਮੈਂ ਸੋਚਿਆ ਇਕ ਕਮਰਾ ਲੈ ਲਵਾ। ਰਵਿੰਦਰ ਸਿੰਘ ਨੇ ਕਿਹਾ “ਯਾਰਾ, ਤੇਰਾ ਦੋਸਤ ਤੇਰੇ ਵਾਂਗ ਅਮੀਰ ਨਹੀਂ ਪਰ ਬਾਹਰ ਵਾਲੀ ਬੈਠਕ ਵਿੱਚ ਖੁਸ਼ੀ ਨਾਲ ਰਹਿ ਸਕਦਾ ਹੈਂ। ਆਪਣੀ ਭਰਜਾਈ ਦੇ ਹੱਥ ਦਾ ਸਵਾਦ ਖਾਣਾ ਖਾਈ। ਯਾਰਾ ਇਕ ਗੱਲ ਪੱਕੀ।
ਮੈਂ ਕਿਰਾਇਆ ਤੇ ਰੋਟੀ ਦਾ ਸਾਰਾ ਖਰਚ ਦਿਉ। ਕੁਲਵੰਤ ਸਿੰਘ ਨੇ ਕਿਹਾ। ਰਵਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ ਤੇਰੀ ਮਰਜੀ। ਤੈਨੂੰ ਪਿੰਡ ਵਿੱਚ ਪੀ.ਜ਼ੀ ਮਿਲ ਗਿਆ। ਕੁਝ ਦਿਨਾਂ ਵਿੱਚ ਕੁਲਵੰਤ ਸਿੰਘ ਦੇ ਉਦਾਸ ਚਿਹਰੇ ਤੇ ਖੁਸ਼ੀ ਆ ਗਈ ਤੇ ਸਿਹਤ ਸੋਹਣੀ ਹੋ ਗਈ ।
ਭੁਪਿੰਦਰ ਕੌਰ ਸਾਢੌਰਾ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਭੈਣ ਜੀ , ਰੋਟੀ ਖਾ ਰਿਹਾ ਹਾਂ । ਕਾਫੀ ਪੁਰਾਣੀ ਗੱਲ ਹੈ , ਸਾਡੀ ਸਭ ਤੋਂ ਛੋਟੀ ਭੈਣ Premlata Prabhakar ਦੇ ਘਰ ਬੇਟਾ ਹੋਇਆ । ਭੈਣ ਦੀ ਸੱਸ ਨਹੀਂ ਸੀ ਅਤੇ ਘਰ ਵਿੱਚ ਹੋਰ ਕੋਈ ਵੀ ਔਰਤ ਨਹੀਂ ਸੀ । ਭੈਣ ਅਤੇ ਜੀਜਾ ਜੀ ਦੋਵੇਂ ਨੌਕਰੀ ਕਰਦੇ ਸਨ ਅਤੇ ਘਰ Continue Reading »
ਬੀਜੀ ਨੂੰ ਸੋਨੇ ਨਾਲ ਅਤੇ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ.. ਬੀਜੀ ਨੇ ਕਿਧਰੇ ਜਾਣਾ ਹੁੰਦਾ ਤਾਂ ਗਹਿਣਿਆਂ ਵਾਲੀ ਪੋਟਲੀ ਹਮੇਸ਼ਾਂ ਆਪਣੇ ਨਾਲ ਹੀ ਰਖਿਆ ਕਰਦੀ.. ਭੈਣ ਜੀ ਵੀ ਜਦੋਂ ਕਾਲਜ ਵੱਲੋਂ ਕੈਂਪ ਤੇ ਜਾਂਦੀ ਤੇ ਆਪਣੇ ਕਮਰੇ ਨੂੰ ਜਿੰਦਾ ਮਾਰ ਜਾਇਆ ਕਰਦੀ..ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ Continue Reading »
ਇਕ ਵਾਰ ਦੀ ਗੱਲ ਹੈ ਕਿ ਇਕ ਪਾਰਖੂ ਵਿਅਕਤੀ, ਕਿਸੇ ਅਪਰਾਧ ਤਹਿਤ ਬਾਦਸ਼ਾਹ ਨੇ ਕੈਦ ਵਿੱਚ ਸੁੱਟ ਦਿੱਤਾ। ਉਸ ਨੂੰ ਕੈਦੀਆਂ ਦੇ ਨਾਲ ਹੀ ਹਰ ਰੋਜ਼ ਇਕ ਰੋਟੀ ਦੇਣੀ ਮੁਕੱਰਰ ਕੀਤੀ। ਇਕ ਦਿਨ ਇਕ ਘੋੜਿਆਂ ਦਾ ਵਪਾਰੀ ਦੋ ਘੋੜੇ ਬਾਦਸ਼ਾਹ ਨੂੰ ਭੇਟ ਕਰਕੇ ਗਿਆ। ਪਾਰਖੂ ਕੈਦੀ ਨੇ ਘੋੜਿਆਂ ਦੀਆਂ ਹਰਕਤਾਂ Continue Reading »
ਦਿੱਲੀ ਦੇ ਚੌਰਸਤਿਆਂ, ਸੜਕਾਂ, ਗਲੀ ਮੁਹੱਲੇ ਤੇ ਧਾਰਮਿਕ ਸਥਾਨਾਂ ਦੇ ਬਾਹਰ ਬਹਿਣ ਵਾਲੇ, ਮੰਗ ਕੇ ਖਾਣ ਵਾਲੇ, ਫੁੱਟਪਾਥ ਤੇ ਸੌਣ ਵਾਲੇ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਬਹੁਤ ਖੁਸ਼ ਸੀ ਖ਼ਾਸ ਕਰ ਉਨ੍ਹਾਂ ਲੋਕਾਂ ਦੇ ਬੱਚੇ ਕਿਉਕਿ ਸੁੱਕੀ ਰੋਟੀ ਦੇ ਟੁਕੜੇ ਲਈ ਤਰਸਣ ਵਾਲਿਆਂ ਦੀ ਜਿੰਦਗੀ ਚ ਪਹਿਲੀ ਵਾਰ ਤਿੰਨੋ ਟਾਇਮ Continue Reading »
ਭਰ ਸਿਆਲ ਹੋਵੇ ਤੇ ਜਾਂ ਫੇਰ ਅੱਤ ਦੀ ਗਰਮੀਂ..ਐਤਵਾਰ ਜਾਂ ਕੋਈ ਤਿੱਥ-ਤਿਉਹਾਰ..ਉਸਦੀ ਦੁਕਾਨ ਬਿਨਾ ਨਾਗਾ ਸੁਵੇਰੇ ਸੱਤ ਵਜੇ ਖੁੱਲ ਜਾਇਆ ਕਰਦੀ..ਬੱਤੀ ਰਾਤੀਂ ਗਿਆਰਾਂ-ਗਆਰਾਂ ਵਜੇ ਤੱਕ ਵੀ ਜਗਦੀ ਰਹਿੰਦੀ! ਕਈ ਵੇਰ ਕੁਵੇਲਾ ਹੋ ਜਾਂਦਾ ਤਾਂ ਦੁਕਾਨ ਅੰਦਰ ਬਣੇ ਆਫਿਸ ਵਿਚ ਹੀ ਸੋਂ ਜਾਇਆ ਕਰਦਾ..ਫੇਰ ਓਥੋਂ ਹੀ ਸੁਵੇਰੇ ਮੂੰਹ ਹਨੇਰੇ ਉੱਠ ਦੁਕਾਨ Continue Reading »
ਹੁਸ਼ਿਆਰੋ ਸੱਚੀਂ ਬੜੀ ਹੁਸ਼ਿਆਰ ਸੀ…..ਨਰਮਾ ਦੋ ਮਣ ਪੱਕਾ ਚੁਗ ਦਿੰਦੀ ਸੀ। ਜਦੋਂ ਸਾਡੇ ਖੇਤ ਆਉਂਦੀ, ਤਾਂ ਜੇ ਮੈਂ ਸਬੱਬ ਨਾਲ ਖੇਤ ਹੋਣਾ ਤਾਂ ਮੈਂ ਓਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ….. ਓਹਨੇ ਨਾਲ ਵਾਲੀਆਂ ਆਵਦੀਆਂ ਸਾਥਣਾਂ ਨੂੰ ਬੜੇ ਉਪਦੇਸ਼ ਦੇਣੇ ਤੇ ਕਹਿਣਾ, “ਜਾਓ ਨੀ ਪ੍ਰੇਹ,ਸਰ ਗਿਆ ਥੋਡਾ ਤਾਂ, ਉਸ ਨੇ Continue Reading »
ਹਰ ਮੈਦਾਨ ਫਤਹਿ| ਸੱਜਣੋ, ਹਰੀ ਭਾਈ ਇਸਟੇਟ ਦੀ ਸਮੱਸਿਆ ਬਾਰੇ ਤੁਸੀਂ ਥੋੜਾ ਬਹੁਤ ਜਾਣ ਹੀ ਗਏ ਹੋ। ਮੈਂ ਹਮੇਸ਼ਾ ਵਿਉਂਤਾਂ ਬਣੌਦਾ ਰਹਿੰਦਾ ਸੀ ਕਿ ਕਿਸ ਤਰਾਂ ਇਸ ਦਾ ਸੁਧਾਰ ਕਰਾਂ ਤੇ ਕਿਥੋਂ ਸ਼ੁਰੂ ਕਰਾਂ, ਕਿਵੇਂ ਸ਼ੁਰੂ ਕਰਾਂ। ਮੈਂ ਕਿੰਨਾ ਵੀ ਖਤਰਾ ਉਠਾਕੇ, ਕਿੰਨੀ ਵੀ ਵਧੀਆ ਸਕੀਮ ਬਣਾ ਲੈਂਦਾ ਪਰ ਏਨੀ Continue Reading »
3-4 ਦਿਨਾਂ ਬਾਅਦ ਉਸਨੂੰ(ਪ੍ਰੀਤ) ਮਹਿਸੂਸ ਹੋਇਆ ਕਿ ਇਹ ਸਭ ਗਲਤ ਹੈ , ਕਿਸੇ ਸਮੇਂ ਉਹ ਆਪਣੀਆਂ ਸਹੇਲੀਆਂ ਨੂੰ ਸਮਝਾਉਂਦੀ ਹੁੰਦੀ ਸੀ ਤੇ ਹੁਣ ਖੁਦ ਹੀ ਉਸੇ ਰਸਤੇ ਤੁਰ ਪਈ ਹੈ।। ਉਸ ਦਿਨ ਜਦੋਂ ਮਨਪ੍ਰੀਤ ਦਾ ਮੈਸੇਜ ਆਇਆ ਤਾਂ ਪ੍ਰੀਤ ਨੇ ਕਹਿ ਦਿੱਤਾ ਕਿ ਉਹ ਉਸ ਨੂੰ ਪਿਆਰ ਨਹੀ ਕਰਦੀ।। ਇਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)