More Punjabi Kahaniya  Posts
ਤਾਲੀ ਅਤੇ ਥਾਲੀ


22 ਮਾਰਚ ਨੂੰ ਭਾਰਤ ਸਰਕਾਰ ਨੇ ਸਵੇਰੇ 7 ਵਜੇ ਤੋਂ ਲੇ ਕੇ ਰਾਤ ਦੇ 9 ਵਜੇ ਤਕ ਕਾਰੋਨਾ ਵਿ੍ਰਸ ਤੋਂ ਬਚਾਅ ਲਈ ਇਕ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਤੇ ਸ਼ਾਮ 5ਵਜੇ ਆਪਣੀਆ ਆਪਣੀਆ ਛਤਾਂ ਤੇ ਤਾਲੀ ਤੇ ਥਾਲੀ ਵਜਾ ਕੇ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਦਾ ਧੰਨਵਾਦ ਅਤੇ ਹੌਂਸਲਾ ਅਫਜ਼ਾਈ ਕਰਨੀ ਹੈ ਜੋ ਇਸ ਗੰਭੀਰ ਬਿਮਾਰੀ ਕਾਰੋਨਾ ਵਿ੍ਰਸ ਤੋਂ ਬਿਨਾ ਡਰੇ ਆਪਣੀ ਡਿਊਟੀ ਤੇ ਲਗਾਤਾਰ ਡਟੇ ਹੋਏ ਹਨ ਤੇ ਮਰੀਜਾਂ ਦਾ ਇਲਾਜ ਕਰ ਰਹੇ ਹਨ। ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੀ ਸਰਕਾਰ ਸਭ ਬਾਰੇ ਸੋਚ ਰੱਖਦੀ ਹੈ।
ਦੂਜੇ ਪਾਸੇ ਕੁਛ ਲੋਕਾਂ ਨੇ ਇਸ ਗੱਲ ਦਾ ਫ਼ਾਇਦਾ ਚੁੱਕ ਕੇ ਘਰਾਂ ਤੋਂ ਬਾਹਰ ਨਿੱਕਲ ਕੇ, ਟੋਲੀਆਂ ਬਣਾ ਕੇ ,ਜਲੂਸ ਕੱਢ ਕੇ , ਦਿਨ ਭਰ ਦੀ ਸਾਰੀ ਮਿਹਨਤ ਤੇ ਪਾਣੀ ਫੇਰ ਦਿੱਤਾ।
ਪਰ ਸਾਡੇ ਪਾਸੇ ਸਾਰੇ ਪੰਜਾਬੀ ਅਤੇ ਸਿੱਖ ਪਰਿਵਾਰਾਂ ਨੇ ਆਪਣੀ ਆਪਣੀ ਛਤਾਂ ਤੇ ਬੈਠ ਕੇ ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਕਰਕੇ ਉੱਚੀ ਉੱਚੀ ਜੈਕਾਰੇ ਛੱਡ ਕੇ ਉਨ੍ਹਾਂ ਦੇ ਲਈ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕੇ ਪਰਮਾਤਮਾ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਨੂੰ ਹਿਮਤ ਤੇ ਤੰਦਰੁਸਤੀ ਬਖ਼ਸ਼ੇ ਜੋ ਇਸ ਸਮੇਂ ਬਿਮਾਰਾਂ ਦੇ ਇਲਾਜ ਲਈ ਦਿਨ ਰਾਤ ਇੱਕ ਕਰਕੇ ਲਗੇ ਹੋਏ ਹਨ। ਇਸਦੇ ਨਾਲ਼ ਹੀ ਉਨ੍ਹਾਂ ਲਈ ਵੀ ਦੇਹ ਅਰੋਗਤਾ ਦੀ ਅਰਦਾਸ ਕੀਤੀ ਜੋ ਇਸ ਬੀਮਾਰੀ ਨਾਲ਼ ਜੂਝ...

ਰਹੇ ਹਨ। ਸਰਬੱਤ ਦੇ ਭਲੇ ਲਈ ਪਰਮਾਤਮਾ ਨੂੰ ਬੇਨਤੀ ਕੀਤੀ। ਬੜਾ ਹੀ ਸੁਕੂਨ ਮਹਿਸੂਸ ਹੋਇਆ।
ਸੋਚਾਂ ਪਈ ਨੂੰ ਇੱਕ ਗੱਲ ਚੇਤੇ ਆ ਗਈ ਕਿ ਇਹ ਉਹ ਹੀ ਥਾਲੀ ਵਜਾਉਂਦੇ ਲੋਕ ਸਨ ਜੇੜ੍ਹੇ ਕਲ ਤਕ ਕਹਿੰਦੇ ਸਨ ਕਿ ਖਾਲੀ ਭਾਂਡੇ ਖੜਕਾਉਂਣਾ ਬੇਬਰਕਤੀ ਦੀ ਨਿਸ਼ਾਨੀ ਹੋਂਦੇ ਹਨ ਤੇ ਅੱਜ ਇਹ ਮਨੁੱਖਤਾ ਦਾ ਭਲਾ ਕਿਵੇਂ ਹੋ ਗਿਆ। ਮੈਨੂੰ ਲਗਿਆ ਇਹ ਤਾਂ ਆਉਣ ਵਾਲੇ ਬੁਰੇ ਸਮੇਂ ਦੀ ਦਸਤਕ ਹੈ। ਕਿਉਂ ਨਾ ਇਸ ਦੀ ਥਾਂ ਪ੍ਰਧਾਨ ਮੰਤਰੀ ਜੀ ਨੇ ਇਹ ਐਲਾਨ ਕੀਤਾ ਹੋਂਦਾ ਕੇ ਤੁਸੀ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਕਾਮਨਾ ਕਰੋ ਤੇ ਸਾਰਾ ਦੇਸ਼ ਆਪਣੀਆ ਛਤਾਂ ਤੇ ਖੜ੍ਹੇ ਹੋ ਕੇ ਉਨ੍ਹਾਂ ਡੋਕਟਰਾਂ ਅਤੇ ਨਰਸਾਂ ਤੇ ਹੋਰ ਸਟਾਫ਼ ਦੀ ਹੌਂਸਲਾ ਅਫ਼ਜਾਈ ਕਰੋ ਤੇ ਸ਼ਾਇਦ ਮਾਹੌਲ ਕੁਛ ਹੋਰ ਹੁੰਦਾ। ਖਾਲੀ ਭਾਂਡੇ ਖੜਕਾਉਂਣਾ ਨਾਂ ਤੇ ਸਾਡੇ ਸੱਭਿਆਚਾਰ ਦਾ ਹਿਸਾ ਹਨ ਅਤੇ ਨਾ ਹੀ ਕੋਈ ਵੀ ਧਰਮ ਇਸ ਨੂੰ ਕਿਸੇ ਦੇ ਭਲੇ ਮੰਨਣ ਦਾ ਸਾਧਨ ਮੰਨਦਾ ਹੈ। ਮੇਰੀ ਕਹੀ ਗੱਲ ਕਿਸੇ ਨੂੰ ਠੇਸ ਪਹੁੰਚਾਈ ਹੋਵੇ ਤਾਂ ਉਸ ਲਈ ਮੈਂ ਮਾਫ਼ੀ ਮੰਗਦੀ ਹਾਂ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)