More Punjabi Kahaniya  Posts
ਗੱਲਾ ਦਾ ਪ੍ਰਭਾਵ


ਰਾਜ ੨੧ ਕੁ ਸਾਲਾ ਦੀ ਸੀ ਤੇ ਉਹਦੀ ਬੀ. ਏ. ਦੀ ਪੜਾਈ ਤਕਰੀਬਨ ਪੂਰੀ ਹੋਣ ਵਾਲੀ ਸੀ, ਘਰਦੇ ਇਹ ਵੇਖ ਕੇ ਉਹਦੇ ਵਿਆਹ ਦੀਆ ਸਲਾਹਾ ਕਰਦੇ ਰਹਿੰਦੇ ਸੀ ਜਿਵੇੰ ਸਭ ਘਰਾਂ ਚ ਧੀ-ਪੁੱਤ ਦੇ ਜਵਾਨ ਹੋਣ ਤੇ ਹੁੰਦਾ ਏ। ਉਹ ਬੜੇ ਚਾਅ ਨਾਲ ਘਰ ਵਿੱਚ ਖੇਡਦੀ-ਮੱਲਦੀ ਤੇ ਬਹੁਤ ਹੀ ਚੰਚਲ ਸੁਭਾਅ ਦੀ ਮਾਲਕ ਸੀ, ਪਰ ੳਹਦੇ ਮਾਤਾ ਜੀ ਕਹਿੰਦੇ ਕਿ ਕੱਲ ਨੂੰ ਸਹੁਰੇ ਘਰ ਜਾਣਾ ਆ ਸਾਡੀ ਬੇਇਜਤੀ ਕਰਾਏੰਗੀ ਕੋਈ ਅਕਲ ਸਿੱਖਲਾ ਹੁਣ! ਇਹ ਸਭ ਗੱਲਾ ਸੁੱਣਕੇ ਵੀ ਕਦੀ ਉਹ ਗੁੱਸਾ ਨਾ ਕਰਦੀ ਤੇ ਆਪਣਾ ਕੰਮ ਉਸੇ ਤਰਾ ਜਾਰੀ ਰੱਖਦੀ। ਕਿਸੇ ਵੇਲੇ ਉਹਨੇ ਕੋਈ ਭਾਂਡਾ ਭੰਨ ਦੇਣਾ ਜਾਂ ਖਲਾਰਾ ਪਾ ਦੇਣਾ ਤੇ ਉਹਦੇ ਮਾਤਾ ਜੀ ਨੇ ਕਹਿਣਾ “ ਨੀ ਤੈਨੂੰ ਅਕਲ ਕਦੋਂ ਆਊਗੀ ਬੇਸ਼ਰਮੇ ਜਿਹੀਏ ਕੋਈ ਸਿੱਧਾ ਕੰਮ ਵੀ ਕਰਲਿਆ ਕਰ” ਪਰ ਉਹਨੇ ਕਦੀ ਗੱਲ ਦਿਲ ਤੇ ਨਾ ਲਾਉਣੀ ਤੇ ਅੱਗੋ ਹੱਸ ਕੇ ਗੱਲ ਟਾਲ ਦੇਣੀ।

ਲਾਗੋਂ ਆਂਢ-ਗੁਆਂਢ ਦੀਆ ਜਨਾਨੀਆ ਨੇ ਆ ਜਾਣਾ ਤੇ ਰਾਜ ਦੀਆ ਇਹ ਸਭ ਨਿਆਣਿਆ ਵਾਲੀਆ ਹਰਕਤਾ ਵੇਖ ਆਖਣਾ “ ਹੈਂ ਨੀ ਰਾਜ ਤੈਂਨੂੰ ਤਾਂ ਤੇਰੀ ਸੱਸ ਈ ਸਿੱਧਾ ਕਰੂ ਨੀ ਵੇਖੀ, ਅਹੀ ਵੀ ਇਹੋ ਕੁਛ ਕਰਦੀਆ ਹੀ ਹੁਣ ਵੇਖਲਾ ਸਾਹ ਨੀ ਲੈਣ ਦਿੰਦੀ ਬੁੱਢੜੀ” ਪਰ ਉਹਨੇ ਆਖਣਾ “ ਵੇਖੀਂ ਚਾਚੀ ਸੱਸ ਆਪਣੇ ਵੱਲ ਨਾ ਕਰਲੀ ਤਾਂ ਮੈਂਨੂੰ ਰਾਜ ਕਿਨੇ ਕਹਿਣਾ” ਤੇ ਫਿਰ ਹੱਸਕੇ ਗੱਲ ਟਾਲ ਦੇਣੀ।
ਕੁਛ ਸਮਾ ਬੀਤਿਆ ਚਲੋ ਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਰਾਜ ਦਾ ਵਿਆਹ ਲਾਗਲੇ ਪਿੰਡ ਸਾਧਾ ਸਿੰਘ ਲੰਬੜਦਾਰ ਦੇ ਪੋਤੇ ਨਾਲ ਹੋ ਗਿਆ। ਸਾਧਾ ਸਿੰਘ ਵੀ ਚੰਗਾ ਅਸਲ ਰਸੂਖ ਰੱਖਣ ਵਾਲਾ ਸਰਦਾਰ ਸੀ ਤੇ ਉਹਦੇ ਘਰ ਕਿਸੇ ਚੀਜ ਦਾ ਘਾਟਾ ਨੀ ਸੀ। ਵਿਆਹ ਮਗਰੋਂ ਜਦੋਂ ਕੋਈ ਕਮੀ ਰਾਜ ਕੋਲੋ ਕਿਸੇ ਕੰਮ ਚ ਰਹਿ ਜਾਣੀ ਤਾਂ ਉਹਦੀ ਸੱਸ ਧਰਮ ਕੌਰ ਨੇ ਆਖਣਾ “ ਨੀ ਰਾਜ ਜੇ ਨਹੀ ਪਤਾ ਲੱਗਦਾ ਪੁੱਤ ਪੁੱਛ ਲਿਆ ਕਰ ਕੰਮ ਕਿੱਦਾ ਕਰਨਾ ਤੂੰ ਤਾਂ ਸਾਰਾ ਕੰਮ ਖਰਾਬ ਕਰ ਦਿੱਤਾ” ਤਾਂ ਇਹ ਸਭ ਗੱਲਾ ਸੁੱਣ ਉਹਨੂੰ ਗੁੱਸਾ ਬਹੁਤ ਆਉਂਦਾ ਸੀ। ਉਹ ਚੱਤੋ ਪਹਿਰ ਧਰਮ ਕੌਰ ਬਾਰੇ ਚੰਗਾ ਮਾੜਾ ਬੋਲਦੀ ਰਹਿੰਦੀ ਸੀ। ਇਹੋ ਗੱਲਾ ਉਹਦੀ ਆਪਣੀ ਸਕੀ ਮਾਂ ਕਹਿੰਦੀ ਸੀ ਪਰ ਸੱਸ ਵਾਰੀ ਉਹਨੂੰ ਗੁੱਸਾ ਆਉਣ ਲੱਗ ਪਿਆ।

ਅਸਲ ਚ ਉਹਨੂੰ ਆਪਣੀਆ ਗੁਆਂਢਣਾ ਦੀਆ ਕਹੀਆ ਗੱਲਾ ਯਾਦ ਸੀ ਤੇ ਉਹਨੂੰ ਲੱਗਦਾ ਸੀ ਕਿ ਸੱਸਾਂ ਮਾੜੀਆ ਈ ਹੁੰਦੀਆ ਨੇ। ਉਹ ਪਿੰਡ ਦੀਆ ਗੁਆਂਢਣਾ ਕਹਿੰਦੀਆ ਸੀ “ ਨੀ ਰਾਜ ਤੂੰ ਕਹਿਨੀ ਸੱਸ ਨੂੰ ਮਨਾ ਲਏਗੀ ਨੀ! ਪਤਾ ਹੈਗਾ ਈ ਸੱਪ ਨੂੰ ਤੇ ਇੱਕ ਸੱਸਾ ਹੁੰਦਾ ਸੱਸ...

ਨੂੰ ਦੋ ਹੁੰਦੇ ਈ” ਬੱਸ ਇਹੋ ਗੱਲਾ ਉਹਦੇ ਮਨ ਚ ਬੈਠੀਆ ਸੀ ਜਿੰਨਾ ਦਾ ਅਸਰ ਨਿਕਲ ਨੀ ਸੀ ਸਕਦਾ। ਫਿਰ ਉਹ ਇੰਝ ਆਪਣੇ ਘਰ ਵਾਲੇ ਬਖਤਾਵਰ ਸਿੰਘ ਨੂੰ ਵੀ ਉਹਦੀ ਮਾਂ ਖਿਲਾਫ ਚੰਗਾ ਮਾੜਾ ਦੱਸ ਕੇ ਭੜਕਾਉਣ ਲੱਗ ਪਈ। ਹੁਣ ਬਖਤਾਵਰ ਤੇ ਵਿਚਾਰਾ ਬਾਹਰ ਰਹਿੰਦਾ ਹੁੰਦਾ ਸੀ ਖੂਹ ਤੇ ਕੰਮ ਕਾਰ ਚ ਉਹਨੂੰ ਕੀ ਪਤਾ ਸੀ ਘਰ ਕੀ ਚੱਲਦਾ ਆ ਸੋ ਉਹ ਰਾਜ ਕੌਰ ਦੀਆ ਗੱਲਾ ਚ ਥੋੜਾ ਯਕੀਨ ਜਿਹਾ ਕਰਨ ਲੱਗ ਪਿਆ।
ਰਾਜ ਕੌਰ ਆਖਣ ਲੱਗੀ” ਵੇਖੋ ਸਰਦਾਰ ਜੀ ਮੈ ਨੀ ਜੇ ਰਹਿਣਾ ਇਹ ਤੁਹਾਡੀ ਕਪੱਤੀ ਬੇਬੇ ਨਾਲ ਮੈਂ ਤੇ ਅੱਢ ਹੋਣਾ, ਮੇਥੋ ਨੀ ਪੱਕਦੇ ਪਰੌਂਠੇ ਇਹਦੇ” ਸੋ ਕੋਈ ਰਾਹ ਕੱਢੋ। ਇਹ ਗੱਲ ਜਦੋਂ ਰਾਜ ਕੌਰ ਦੇ ਭਰਾ ਮੱਖਣ ਸਿੰਘ ਨੂੰ ਪਤਾ ਲੱਗੀ ਤਾਂ ਉਹਨੇ ਵੀ ਭੈਣ ਨੂੰ ਸਮਝਾਇਆ ਪਰ ਉਹਦੇ ਕੰਨ ਤੇ ਜੂੰ ਨਾਂ ਸਰਕੀ। ਪਰ ਮੱਖਣ ਆਖਣ ਲੱਗਾ ਭੈਣ ਵੇਖ ਤੂੰ ਪੇਕੇ ਘਰ ਮਾਂ ਦੀ ਗਾਲਾਂ ਵੀ ਖਾਂਦੀ ਰਹੀ ਏ ਪਰ ਤੁੰ ਕਦੀ ਗੁੱਸਾ ਨੀ ਕੀਤਾ ਪਰ ਹੁਣ ਤੈਨੂੰ ਆਮ ਗੱਲਾ ਚੁੱਭਣ ਲੱਗ ਪਈਆ ਨੇ। ਇਹ ਭੈਣੇ ਤੇਰਾ ਕਸੂਰ ਨੀ ਸਮਾਜ ਦਾ ਕਸੂਰ ਆ ਜਿੰਨਾ ਨੇ ਤੈਨੂੰ ਦੱਸਿਆ ਕਿ ਸੱਸਾ ਗਲਤ ਹੁੰਦੀਆ ਨੇ। ਤੂੰ ਸੱਸ ਨੂੰ ਮਾਂ ਸਮਝ ਕਿ ਤਾਂ ਵੇਖ ਇੱਕ ਵਾਰ ਸਾਰਾ ਕੁਛ ਚੰਗਾ ਲੱਗਣ ਲੱਗ ਜਾਣਾ ਵੇਖੀ। ਤੂੰ ਲੋਕਾਂ ਦੀਆ ਗੱਲਾ ਚ ਆ ਕਿ ਪਰਿਵਾਰ ਨਾ ਤੋੜ ਜੇ ਕੱਲ ਨੂੰ ਤੇਰੀ ਭਰਜਾਈ ਤੇਰੀ ਮਾਂ ਨਾਲ ਇੰਝ ਕਰੂ ਕੀ ਤੂੰ ਜਰ ਲਏਗੀ ਦੱਸ?
ਇਹ ਗੱਲਾ ਸੁੱਣਕੇ ਤਾਂ ਰਾਜ ਕੌਨ ਸੁੰਨ ਜਿਹੀ ਹੋ ਗਈ ਤੇ ਆਖਣ ਲੱਗੀ “ ਵੀਰਾ ਤੂੰ ਠੀਕ ਪਿਆ ਆਖਦਾ ਏਂ ਇਹ ਤੇ ਭੈੜੇ ਲੋਕਾ ਮੇਰੀ ਮੱਤ ਮਾਰਤੀ, ਮੈਂ ਐਵੇਂ ਬਦਨਾਮੀ ਖੱਟਣ ਲੱਗੀ ਹੀਂ” ਇਹ ਕਹਿ ਰਾਜ ਕੌਰ ਨੇ ਅੱਖਾ ਭਰ ਲਈਆ। ਸਹੁਰੇ ਘਰ ਆਈ ਤੇ ਘਰਵਾਲੇ ਕੋਲੋ ਮਾਫੀ ਮੰਗੀ ਤੇ ਸੱਸ ਨਾਲ ਵੀ ਪਿਆਰ ਭਰੀਆ ਗੱਲਾਂ ਕਰ ਆਪਣੀ ਭੁੱਲ ਬਖਸ਼ਾਈ। ਇਸਤੋਂ ਬਾਦ ਫਿਰ ਧਰਮ ਕੌਰ ਉਹਨੂੰ ਆਪਣੀ ਮਾਂ ਹੀ ਜਾਪਣ ਲੱਗ ਪਈ ਤੇ ਇੱਕ ਟੱਬਰ ਟੁੱਟਣ ਤੋਂ ਬੱਚ ਗਿਆ।
ਸਿੱਖਿਆ- ਅਸੀ ਕਈ ਵਾਰ ਲੋਕਾ ਦੀਆ ਗੱਲਾਂ ਚ ਆ ਆਪਦਾ ਨੁਕਸਾਨ ਕਰ ਬੈਠਦੇ ਆਂ ਸੋ ਹਮੇਸ਼ਾ ਤੁਹਾਡੇ ਹਲਾਤ ਕਿਸੇ ਦੂਜੇ ਵਰਗੇ ਨੀ ਹੁੰਦੇ ਸੋ ਭੇਡਚਾਲ ਤੋਂ ਬਚਣਾ ਚਾਹੀਦਾ ਏ।

Submitted By:- ਹਰਵੀਨ ਕੌਰ ਸੰਧੂ

...
...



Related Posts

Leave a Reply

Your email address will not be published. Required fields are marked *

2 Comments on “ਗੱਲਾ ਦਾ ਪ੍ਰਭਾਵ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)