More Punjabi Kahaniya  Posts
ਇੱਜ਼ਤ ਦਾ ਹਥਿਆਰ


ਇੱਕ ਪਿੰਡ ਵਿੱਚ ਇੱਕ ‘ਰਾਣੋ ‘ ਨਾਂ ਦੀ ਕੁੜੀ ਰਹਿੰਦੀ ਸੀ। ਉਹ ਨਾਲ਼ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪੜ੍ਹਨ ਲਈ ਜਾਂਦੀ ਸੀ। ਉਸ ਦੇ ਪਿਤਾ ਜੀ ਕਿਸਾਨ ਸਨ ਅਤੇ ਮਾਤਾ ਜੀ ਸਿਲਾਈ ਕਢਾਈ ਦਾ ਕੰਮ ਕਰਦੇ ਸਨ। ਰਾਣੋ ਬਹੁਤ ਭੋਲੀ ਸੀ ਪਰ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਦਾ ਹਰ ਵਾਰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਉਸ ਦੀਆਂ ਸਹੇਲੀਆਂ ਨੂੰ ਪਸੰਦ ਨਹੀਂ ਸੀ। ਇਸ ਕਰਕੇ ਉਸ ਦੀਆ ਸਹੇਲੀਆਂ ਨੇ ਉਸ ਨੂੰ ਗ਼ਲਤ ਰਾਹ ਤੇ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਉਸ ਦਾ ਧਿਆਨ ਪੜ੍ਹਾਈ ਤੋਂ ਹਟ ਜਾਵੇ।
ਸਹੇਲੀਆਂ ਦੇ ਕਹੇ ਅਨੁਸਾਰ ਰਾਣੋ ਕਾਲਜ ਦੀ ਥਾਂ ਸਿਨਮੇ ਜਾਣ ਲੱਗ ਪਈ ਸੀ ਅਤੇ ਪੜ੍ਹਾਈ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਸੀ ਰਹੀ।ਰਾਣੋ ਦੇ ਮਾਤਾ ਪਿਤਾ ਨੂੰ ਇਸ ਗੱਲ ਦੀ ਰਤਾ ਖ਼ਬਰ ਨਹੀਂ ਸੀ।ਪਰ ਉਸ...

ਦੀਆਂ ਸਹੇਲੀਆਂ ਉਸ ਨੂੰ ਪੜ੍ਹਾਈ ਵਿੱਚ ਕਮਜ਼ੋਰ ਹੁੰਦਿਆਂ ਦੇਖ ਕੇ ਖੁਸ਼ ਸਨ।ਪਰ ਰਾਣੋ ਨੂੰ ਹੌਲੀ ਹੌਲੀ ਆਪਣੀਆਂ ਹਰਕਤਾਂ ਉੱਤੇ ਗੁੱਸਾ ਆਉਣ ਲੱਗ ਪਿਆ।ਰਾਣੋ ਦੀ ਇੱਕ ਸਹੇਲੀ ‘ਪੂਜਾ ‘ ,ਆਕੇ ਰਾਣੋ ਨੂੰ ਕਹਿਣ ਲੱਗੀ “ਰਾਣੋ ਸਾਡੇ ਬਾਪੂ ਕੋਲ ਪਿਸਤੌਲ ਹੈ,ਜਿਸ ਦੇ ਡਰ ਕਰਕੇ ਅਸੀਂ ਬਾਹਰ ਨਹੀਂ ਜਾ ਸਕਦੀਆਂ,ਪਰ ਤੇਰੇ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ ਤੇ ਤੂੰ ਬਿਨਾ ਕਿਸੇ ਡਰ ਕਾਲਜ ਤੋਂ ਬਾਹਰ ਘੁੰਮ ਸਕਦੀ ਹੈਂ।” ਸੁਣ ਕੇ ਰਾਣੋ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਸ ਦਾ ਜਵਾਬ ਸੀ -“ਚਾਹੇ ਮੇਰੇ ਗਰੀਬ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ, ਪਰ ਮੈਨੂੰ ਮੇਰੇ ਬਾਪੂ ਦੇ ਉਸ ‘ਇੱਜ਼ਤ’ ਦੇ ਹਥਿਆਰ’ ਤੋਂ ਬਹੁਤ ਡਰ ਲਗਦਾ ਹੈ,ਜਿਸ ਦਾ ਕੋਈ ਲਾਇਸੈਂਸ ਵੀ ਨਹੀਂ।
ਅਮਨ ਸ਼ਰਮਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)