More Punjabi Kahaniya  Posts
ਮਧਿਅਮ ਵਰਗ ਦੀ ਰੋਟੀ


ਪੰਜਾਬ ਪੁਲਿਸ ਦੀ ਇੱਕ ਗੱਡੀ ਮੇਨ ਰੋਡ ਤੇ ਬਣੇ ਇੱਕ ਸੋਹਣੇ ਘਰ ਦੇ ਬਾਹਰ ਆ ਕੇ ਰੁਕੀ।
ਪੁਲਿਸ ਕਾਂਸਟੇਬਲ ਨੂੰ ਫੋਨ ਤੇ ਇਹੀ ਪਤਾ ਲਿਖਵਾਇਆ ਗਿਆ ਸੀ, ਪਰ ਇਥੇ ਤਾਂ ਸਾਰੇ ਵਧੀਆ ਮਕਾਨ ਹਨ। ਇਥੇ ਖਾਣਾ ਕਿਸਨੇ ਮੰਗਵਾਇਆ ਹੋਣਾ?
ਇਹ ਸੋਚਦੇ ਹੋਏ ਪੁਲਿਸ ਵਾਲੇ ਨੇ ਉਸੇ ਨੰਬਰ ਤੇ ਬੈਕ ਕਾਲ ਕੀਤੀ ਕਿ ਤੁਸੀਂ ਦਸ ਮਿੰਟ ਪਹਿਲਾ 112 ਤੇ ਕਾਲ ਕੀਤੀ ਸੀ ਤੇ ਖਾਣਾ ਮੰਗਵਾਇਆ ਸੀ। ਅਸੀਂ ਤੁਹਾਡੇ ਦਿੱਤੇ ਪਤੇ ਦੇ ਬਾਹਰ ਹੀ ਖੜ੍ਹੇ ਹਾਂ, ਕਿੱਥੇ ਆਉਣਾ ਹੈ? ਦੂਜੇ ਪਾਸੇਓ ਆਵਾਜ਼ ਆਈ ‘ਜਨਾਬ ਤੁਸੀਂ ਬਾਹਰ ਹੀ ਰੁੱਕੋ ਮੈਂ ਆਉਦਾ ਹਾਂ।”
ਇੱਕ ਮਿੰਟ ਬਾਅਦ ਇੱਕ 60-65 ਸਾਲ ਦਾ ਬੰਦਾ ਆਪਣੇ ਘਰੋਂ ਬਾਹਰ ਆਇਆ।
ਉਸਨੂੰ ਦੇਖ ਕੇ ਪੁਲਿਸ ਕਾਂਸਟੇਬਲ ਨੂੰ ਗੁੱਸਾ ਆ ਗਿਆ ਤੇ ਬੋਲਿਆ “ਤੁਹਾਨੂੰ ਸ਼ਰਮ ਨਹੀਂ ਆਉਂਦੀ, ਇਸ ਤਰਾਂ ਖਾਣਾ ਮੰਗਵਾਉਂਦੇ ਹੋਏ, ਗਰੀਬਾਂ ਦੇ ਹੱਕ ਦਾ ਖਾਣਾ ਜਦ ਤੁਹਾਡੇ ਵਰਗੇ ਅਮੀਰ ਬੰਦੇ ਖਾਣਗੇ ਤਾਂ ਗਰੀਬਾਂ ਤੱਕ ਖਾਣਾ ਕਿਵੇਂ ਪੁਹੰਚੇਗਾ।”
ਮੇਰਾ ਤਾਂ ਇਥੇ ਆਉਣਾ ਹੀ ਖ਼ਰਾਬ ਗਿਆ।”
ਬਜ਼ੁਰਗ ਨੇ ਕਿਹਾ ਜਨਾਬ ਇਹ ਸ਼ਰਮ ਹੀ ਸੀ ਜੋ ਸਾਨੂੰ ਇਥੇ ਤੱਕ ਲੈ ਆਈ। ਨੌਕਰੀ ਲੱਗਦੇ ਸਾਰ ਹੈ ਲੋਨ ਲੈ ਕੇ ਘਰ ਬਣਵਾ ਲਿਆ, ਅੱਧੇ ਤੋਂ ਵੀ ਜਿਆਦਾ ਕਮਾਈ ਲੋਨ ਦੀ ਕਿਸ਼ਤ ਲਈ ਜਾਂਦੀ ਰਹੀ ਤੇ ਬਾਕੀ ਜੋ ਬਚਦਾ ਉਸ ਨਾਲ ਬੱਚਿਆਂ ਦੀ ਪਰਵਰਿਸ਼ ਹੁੰਦੀ ਰਹੀ।
ਹੁਣ ਰਿਟਾਇਰਮੈਂਟ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ ਤੇ ਨਾ ਹੀ ਕੋਈ ਹੋਰ ਕਮਾਈ, ਇਸ ਲਈ ਮਕਾਨ ਦਾ ਇੱਕ ਹਿੱਸਾ ਕਿਰਾਏ ਤੇ ਦਿੱਤਾ ਸੀ, ਹੁਣ ਲਾਕ ਡਾਉਣ ਚ ਕਿਰਾਇਆ ਵੀ ਨਹੀਂ ਮਿਲਿਆ। ਮੁੰਡੇ ਦੀ ਨੌਕਰੀ ਨਹੀਂ ਲੱਗ ਰਹੀ ਸੀ ਇਸ ਲਈ ਜੋ ਫੰਡ ਮਿਲਿਆ ਸੀ ਉਸ ਪੈਸੇ ਨੂੰ ਉਸਦੇ ਕੰਮ ਕਾਰ ਚ ਲਗਾ ਦਿੱਤਾ, ਮੁੰਡਾ ਜੋ ਕਮਾਉਂਦਾ ਉਸ ਨੂੰ ਕੰਮਕਾਰ ਵੱਡਾ ਕਰਨ ਦੇ ਚੱਕਰ ਚ ਖਰਚ ਕਰਦਾ ਰਿਹਾ, ਹੁਣ 20 ਦਿਨ ਹੋ ਗਏ ਉਹ ਵੀ ਠੱਪ ਹੈ, ਕਦੇ ਬਚਤ ਕਰਨ ਦੀ ਸੋਚੀ ਹੀ ਨਹੀ। ਪਹਿਲੇ ਪੂਰੇ ਸਾਲ ਦੀ ਕਣਕ ਤੇ ਚੌਲ ਭਰ ਲਈਦੇ ਸੀ ਪਰ ਨੂੰਹ ਨੇ ਕਿਹਾ ਇਹ ਸਭ ਓਲ੍ਡ ਫੈਸ਼ਨ ਆ ਤਾਂ ਸ਼ਰਮ ਦੇ ਮਾਰੇ ਦੋਵੇਂ ਢੋਲ ਕਬਾੜ ਵਾਲੇ ਨੂੰ ਵੇਚ ਦਿੱਤੇ। ਹੁਣ ਬਾਜ਼ਾਰੋਂ ਰਾਸ਼ਨ ਦੇ ਨਾਲ 10 ਕਿੱਲੋ ਆਟੇ ਦੀ ਥੈਲੀ ਤੇ 5 ਕਿੱਲੋ ਚੋਲ ਲੈ ਆਉਂਦੇ ਹਾਂ। ਮਕਾਨ ਵਧੀਆ ਹੋਣ ਕਰਕੇ ਕਿਸੇ ਸਮਾਜਿਕ ਸੰਸਥਾ ਤੋਂ ਮਦਦ ਨਹੀਂ ਮੰਗ ਸਕਦੇ...

ਸੀ। ਕੱਲ ਤੋਂ ਕੋਈ ਰਸਤਾ ਨਹੀਂ ਦਿੱਖ ਰਿਹਾ ਸੀ ਅਤੇ ਜਦੋਂ ਸਵੇਰੇ ਪੋਤੀ ਨੂੰ ਭੁੱਖ ਨਾਲ ਰੋਂਦੇ ਦੇਖਿਆ ਤਾਂ ਸਾਰੀ ਸ਼ਰਮ ਇੱਕ ਪਾਸੇ ਰੱਖ ਕੇ 112 ਤੇ ਫੋਨ ਕਰ ਦਿੱਤਾ। ਇਸ ਤਰਾਂ ਇੱਟਾਂ ਦੇ ਬਣੇ ਘਰ ਨੇ ਸਾਨੂੰ ਅਮੀਰ ਕਰ ਦਿੱਤਾ ਪਰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ। ਹੁਣ ਮਜਦੂਰੀ ਤਾਂ ਕਰ ਨਹੀਂ ਸਕਦਾ ਤੇ ਕਦੇ ਵੀ ਏਨੀ ਕਮਾਈ ਨਹੀਂ ਹੋਈ ਕੇ ਬੈਂਕ ਖਾਤੇ ਚ ਇੰਨੇ ਪੈਸੇ ਬਚਾ ਲੈਂਦੇ ਕੇ ਕੁਝ ਦਿਨ ਬਹਿ ਕੇ ਖਾ ਲੈਂਦੇ। ਕੱਲ੍ਹ ਬੇਟਾ ਕਹਿੰਦਾ ਪਾਪਾ ਮੇਰੇ account ਵਿਚੋਂ ਮਕਾਨ, ਸਕੂਟਰ ਤੇ ਇਕ ਮੋਬਾਈਲ ਦੀਆਂ ਕਿਸ਼ਤਾਂ ਬੈਂਕ ਚੋਂ ਨਿੱਕਲ ਗਈਆਂ ਹਨ। ਸੱਤ ਅੱਠ ਸੌ ਰੁਪਏ ਬਾਕੀ ਰਹਿ ਗਏ ਹਨ, ਸਵੇਰੇ ਕਢਵਾ ਕੇ ਆਟਾ ਤੇ ਕੁਛ ਹੋਰ ਲਿਆਵਾਂਗਾ। ਜਦੋਂ ਸਵੇਰੇ ਬੈਂਕ ਜਾਣ ਲੱਗਿਆਂ ਮੋਬਾਈਲ ਉਤੇ ਮੈਸੇਜ ਦੇਖਿਆ ਤਾਂ ਹੋਸ਼ ਉੱਡ ਗਏ। ਬੈਂਕ ਦੇ ਮੈਸੇਜ ਵਿਚ ਲਿਖਿਆ ਸੀ ਕਿ ਤੁਹਾਡੇ ਅਕਾਊਂਟ ਵਿਚੋਂ ਮਿਨੀਮਮ ਬੈਲੈਂਸ ਨਾ ਹੋਣ ਕਾਰਨ 590 ਰੁਪਏ ਕੱਟ ਲਏ ਗਏ ਹਨ, ਹੁਣ ਤੁਹਾਡੇ ਅਕਾਊਂਟ ਵਿਚ 134 ਰੁਪਏ ਬਕਾਇਆ ਹਨ।
ਹੁਣ ਤੁਸੀਂ ਦੱਸੋ ਮੈਂ ਕੀ ਕਰਦਾ? ਇਹ ਕਹਿ ਕੇ ਬਜ਼ੁਰਗ ਰੌਂਣ ਲੱਗ ਗਿਆ। ਪੁਲਿਸ ਵਾਲੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲੇ, ਉਹ ਚੁੱਪਚਾਪ ਗੱਡੀ ਤਕ ਗਿਆ ਤੇ ਲੰਚ ਦਾ ਪੈਕੇਟ ਕੱਢਣ ਲੱਗਾ। ਫਿਰ ਉਸਨੂੰ ਯਾਦ ਆਇਆ ਕੇ ਜੋ ਜਰੂਰੀ ਸਮਾਨ ਤੇ ਰਾਸ਼ਨ ਉਸਦੀ ਪਤਨੀ ਨੇ ਮੰਗਵਾਇਆ ਸੀ ਉਹ ਕਲ ਘਰ ਨਾ ਜਾਣ ਕਰਕੇ ਗੱਡੀ ਦੀ ਡਿੱਗੀ ਵਿਚ ਹੀ ਪਿਆ ਸੀ। ਉਸਨੇ ਡਿੱਗੀ ਖੋਲੀ ਸਮਾਨ ਕੱਢਿਆ ਤੇ ਲੰਚ ਪੈਕੇਟ ਦੇ ਨਾਲ ਬਜ਼ੁਰਗ ਦੇ ਗੇਟ ਤੇ ਰੱਖ ਦਿੱਤਾ ਤੇ ਬਿੰਨਾ ਕੁਝ ਬੋਲੇ ਪੁਲਿਸ ਵਾਲਾ ਗੱਡੀ ਚ ਆ ਕੇ ਬੈਠ ਗਿਆ।
ਅੱਜ ਸਾਡੇ ਸਾਮਜ ਵਿੱਚ ਮਧਿਅਮ ਵਰਗ ਦੇ ਜਿਆਦਾਤਰ ਲੋਕਾਂ ਦੀ ਇਹੀ ਹਾਲਾਤ ਹੈ। ਸ਼ਰਮ ਦੇ ਮਾਰੇ ਨਾ ਤਾਂ ਕਿਸੇ ਤੋਂ ਕੁਝ ਮੰਗ ਈ ਸਕਦੇ ਆ ਤੇ ਨਾ ਹੀ ਪੱਲੇ ਕੁਝ ਬਚਿਆ ਏ। ਆਉਣ ਵਾਲੇ ਸਮੇਂ ਵਿੱਚ ਜੇਕਰ ਸਰਕਾਰਾਂ ਨੇ ਮੱਧਮ ਵਰਗ ਵੱਲ ਧਿਆਨ ਨਾ ਦਿੱਤਾ ਤਾਂ ਕਿਤੇ ਅਜਿਹੇ ਹਾਲਾਤ ਹਰ ਪਾਸੇ ਨਾ ਹੋ ਜਾਣ। 🙏

...
...



Related Posts

Leave a Reply

Your email address will not be published. Required fields are marked *

2 Comments on “ਮਧਿਅਮ ਵਰਗ ਦੀ ਰੋਟੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)