ਨਿੱਕੇ ਕਦ ਵਾਲਾ
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।।
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।।
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।।
“ਮੈਨੂੰ ਬੱਸ ਵੱਖ ਕਰ ਦਿਓ।।ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ।।ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ।।”
ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ ਨੇ ਪਿੱਛਿਓਂ ਵਾਜ ਮਾਰ ਲਈ।।ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ।।”
“ਕੀ...
ਹੋਇਆ ਏ ਪਾਰਕ ਵਿਚ”।।ਗੁੱਸੇ ਵਿਚ ਸਵਾਲ ਪੁੱਛਿਆ
“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ।।ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ।।ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਅੱਗੇ ਸੀਨਾ ਡਾਹ ਉਸਨੂੰ ਵੰਗਾਰਦਾ ਪਿਆ ਏ”
ਬਾਪ ਦੇ ਕਾਲਜੇ ਵਿਚੋਂ ਜਜਬਾਤ ਬਣ ਨਿੱਕਲੇ ਇਹ ਬੋਲ ਪੁੱਤ ਦੇ ਅੰਦਰੂਨੀ ਵਜੂਦ ਤੇ ਬਿਜਲੀ ਬਣ ਡਿੱਗੇ ਤਾਂ ਜਰੂਰ ਪਰ ਇਸ ਵਾਰ ਸੜਿਆ ਕੁਝ ਨਹੀਂ ਸਗੋਂ ਚਿਰਾਂ ਤੋਂ ਬਲਦੇ ਭਾਂਬੜ ਇੱਕਦਮ ਠੰਡੇ ਜਿਹੇ ਪੈ ਗਏ।
ਹਰਪ੍ਰੀਤ ਸਿੰਘ ਜਵੰਦਾ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ.. ਸੰਘਣੇ ਵਾਲਾਂ ਤੇ ਮਿਲਦੇ ਕਿੰਨੇ ਸਾਰੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..! ਨਿੱਕੇ ਹੁੰਦਿਆਂ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਉਹ ਹੁਣ ਅਕਸਰ ਹੀ ਬੜਾ ਚੇਤੇ ਆਉਂਦੀ ਸੀ..! ਛੇ..ਸੱਤ ਸਾਲ ਦਾ ਉਹ ਪਿਆਰਾ ਜਿਹਾ ਬੱਚਾ..! Continue Reading »
ਅੱਜ ਇੱਕ ਗੱਲ ਹੋਗੀ ਲਿਖਾਂ ਕੇ ਨਾ ਲਿਖਾਂ। ਪਰ ਲਿਖੇ ਬਗੈਰ ਰਿਹਾ ਵੀ ਨਹੀਂ ਜਾਂਦਾ। ਅੱਜ ਮੈਂ ਮੇਰੀ ਬੇਗਮ ਨੂੰ ਨਾਲ ਲੈਕੇ ਕਰੋਨਾ ਦੀ ਵੈਕਸੀਨ ਲਗਵਾਉਣ ਸਰਕਾਰੀ ਹਸਪਤਾਲ ਗਿਆ। ਰਸਤੇ ਵਿੱਚ ਜਦੋਂ ਸਪੀਡਮੀਟਰ ਵਿਚ ਬਣੀ ਪੈਟਰੋਲ ਵਾਲਾ ਮੀਟਰ ਦੇਖਿਆ ਤਾਂ ਮੈਨੂੰ ਮੇਰੀ ਵੈਗਨ-ਆਰ ਤੇ ਤਰਸ ਆਇਆ ਕਿ ਇਸਦਾ ਅਖਰੀਲੇ ਡੰਡਾ Continue Reading »
ਮੈ ਕਾਲਜ ਤੋਂ ਪਿੰਡ ਆ ਗਿਆ ਸੀ ਪਰ ਦਿਮਾਗ ਵਿੱਚ ਅਜੇ ਵੀ ਉਹਦੇ ਬੋਲਾ ਦੀ ਹਿੰਦੀ ਨਾਟਕਾਂ ਵਾਗੰੂ ਧੁੰਮ ਧਾਣਾ ਨਾਣਾ ਹੋ ਰਹੀ ਸੀ ।ਚਾਹੇ ਉਹਨੂੰ ਮਾਰਚ ਵਿੱਚ ਦਿਲ ਦਾ ਹਾਲ ਦੱਸ ਦਿੱਤਾ ਸੀ ।ਪਰ ਹੁਣ ਉਸ ਗੱਲ ਨੰੂ 7-8 ਮਹੀਨੇ ਹੋ ਚੁੱਕੇ ਸੀ ਕੀ ਪਤਾ ਉਹਦਾ ਜਵਾਬ ਕੀ ਹੁਣਾ Continue Reading »
ਕਹਾਣੀ ਸਮੇਂ ਦਾ ਹਾਲ ਚੱਕਰ [5/5, 6:11 PM] Sarbjit Sangrurvi: ਅੱਜ ਦੁਕਾਨ ਤੇ ਪਹਿਲਾਂ ਨਾਲੋਂ ਕੁਝ ਜ਼ਿਆਦਾ ਰਸ਼ ਸੀ।ਗਾਹਕ ਸੌਦਾ ਲੈਣ ਕੇ ਜਾਈ ਜਾ ਰਹੇ।ਐਨੇ ਨੂੰ ਅਮਰਜੀਤ ਬੁੜ ਬੁੜ ਕਰਦਾ ਆ ਰਿਹਾ ਸੀ। ਮੈਂ ਉਸਨੂੰ ਬੁਲਾ ਕੇ ਗੱਲ ਪੁੱਛਣੀ ਚਾਹੀ। ਤਾਂ ਜ਼ੋ ਉਹ ਕੁਝ ਸ਼ਾਂਤ ਹੋ ਸਕੇ। ਮੈਂ ਅਮਰਜੀਤ ਨੂੰ Continue Reading »
ਮਿੰਨੀ ਕਹਾਣੀ ਕਾਹਲ ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ। ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ । Continue Reading »
ਪ੍ਰਕਾਸ਼ ਕੌਰ ਦੇ ਤੁਰ ਜਾਣ ਤੋਂ ਬਾਅਦ ਗੁਰਬਚਨ ਸਿੰਘ ਦਾ ਵਡੇਰੀ ਉਮਰੇ ਔਖਾ ਸਮਾਂ ਆ ਗਿਆ ਸੀ। ਨੂੰਹ ਰਾਣੀ ਆਪਣੀ ਮਰਜੀ ਨਾਲ ਕੰਮ ਕਰਿਆ ਕਰਦੀ ਸੀ। ਸਵੇਰ ਦੀ ਚਾਹ ਹੁੱਣ ਸਮੇਂ ਸਿਰ ਨਹੀਂ ਸੀ ਮਿਲਦੀ। ਦੁਪਹਿਰੇ ਰੋਟੀ ਨੂੰ ਕਈ ਵਾਰ ਚਾਰ ਵੱਜ ਜਾਇਆ ਕਰਦੇ। ਸ਼ਾਮ ਨੂੰ ਰੱਜੋ ਕਈ ਵਾਰ ਸ਼ਬਜੀ Continue Reading »
ਕਹਾਣੀ ਗੁੱਟ ਚੋਂ ਹੀਰੇ ਦੀ ਡਲਕ ਗੁਰਮਲਕੀਅਤ ਸਿੰਘ ਕਾਹਲੋਂ ਹਰ ਵਾਰ ਉਹ ਰਸਮ ਨਿਭਾਉਣ ਬਾਦ ਸਿਰ ਪਲੋਸ ਕੇ ਚਲੇ ਜਾਂਦਾ। ਬਾਦ ਚ’ ਮੈਂ ਸਾਰਾ ਦਿਨ ਉਸਦੀਆਂ ਯਾਦਾਂ ਵਿਚ ਗਵਾਚੀ ਰਹਿੰਦੀ। ਹਰ ਸਾਲ ਉਸ ਤਿਉਹਾਰ ਵਾਲੇ ਦਿਨ ਮੈਂ ਕੰਮ ਤੋਂ ਛੁੱਟੀ ਕਰਦੀ। ਤਿੰਨ ਸਾਲ ਪਹਿਲਾਂ ਜਦ ਮੈਨੇਜਰ ਛੁੱਟੀ ਦੇਣ ਤੋਂ ਟਾਲ Continue Reading »
ਦੂਹਰਾ ਮਾਪ-ਦੰਡ ਦੋ ਸਹੇਲੀਆਂ ਬਹੁਤ ਦੇਰ ਬਾਅਦ ਮਿਲ਼ੀਆਂ। ਘੁੱਟ ਕੇ ਜੱਫੀਆਂ ਪਾਈਆਂ। ਇੱਕ ਦੂਜੇ ਦਾ ਹਾਲ ਪੁੱਛਿਆ। ਪਰਿਵਾਰ ਕਿਵੇਂ ਹਨ? ਮਾਂ ਪਿਓ ਤੇ ਸੱਸ ਸਹੁਰੇ ਦਾ ਹਾਲ ਚਾਲ ਜਾਣਿਆਂ । ਕੰਮ ਕਾਰ ਕਿਵੇਂ ਚੱਲ ਰਿਹਾ ਹੈ । ਬੱਚਿਆਂ ਦਾ ਕੀ ਹਾਲ ਹੈ। ਸਭ ਪੁੱਛ-ਗਿੱਛ ਹੋਈ। ਇੱਕ ਕਹਿੰਦੀ : “ਹੋਰ ਦੱਸ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Seema Goyal
Thanks for sharing this type of story. God bless you.
Gagan Ghanauri
nice
ninder
nice