ਰੱਬ ਹੀ ਕਰਵਾਉਦਾ ਹੌਣਾ
ਅੱਜ ਵੀ ਜਦੋ ਫੁਰਸਤ ਮਿਲਦੀ ਹੈ ਤਾ ਪੁਰਾਣੀ ਜਿੰਦਗੀ ਯਾਦ ਆ ਜਾਦੀ ਹੈ ਬਾਪੂ ਜੀ ਆਪਣੀ ਹੱਡਬੀਤੀ ਸੁਣਾਉਂਦੇ ਸੀ ਦਿਲ ਸੋਚਣ ਤੇ ਮਜ਼ਬੂਰ ਹੋ ਜਾਦਾ ਸੀ। ਗੁਨਾਗਾਰ ਕੌਣ ਸੀ ਵਕਤ, ਕਿਸਮਤ ,ਜਮਾਨਾ ਜਾ ਫੇਰ ਸਿਆਣਿਆ ਦੀ ਆਖੀ ਹੋਈ ਗੱਲ ਕੀ ਆਪਣੀ ਗਲਤੀ ਆਪਣੀ ਕਮੀ ਸ਼ਾਇਦ ਇਨਸਾਨ ਨੂੰ ਨਹੀ ਦਿਸਦੀ ਕਦੇ। ਪਰ ਜੋ ਵੀ ਹੈ ਜਿੰਦਗੀ ਨੂੰ ਸਕੂਨ ਮਿਲ ਜਾਦਾ ਦਿਲ ਖੁਸ਼ ਹੋ ਜਾਦਾ ਸੋਚ ਕੇ ਉਸ ਟਾਇਮ ਕਝ ਨਹੀ ਸੀ ਪੱਲੇ ਤਾ ਕਿਸੇ ਦਾ ਅਹਿਸਾਨ ਵੀ ਨਾ ਮਿੱਲ ਸਕਿਆ। ਚੰਗਾ ਹੀ ਸੀ ਨਹੀ ਤਾ ਅੱਜ ਕਿਸੇ ਨਾ ਕਿਸੇ ਦੇੇ ਕਰਜ਼ ਥੱਲੇ ਦੱਬੇਆ ਹੋਣਾ ਸੀ।ਕੋਈ ਤਾ ਕਿਸੇ ਦਾ ਅਹਿਸਾਨ ਅੱਜ ਹਾਲਾਤਾਂ ਨਾਲ ਸਮਝੋਤਾ ਕਰਵਾ ਦਿੰਦਾ।ਉਹ ਸਮਾ ਐਸਾ ਸੀ ਕੀ ਲੋਕ ਮਦਦ ਵੀ ਨਹੀ ਸੀ ਕਰਦੇ ਪਰ ਚਲੋ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਸ ਵੇਲੇ ਮੈ ਕਿਸੇ ਇਨਸਾਨ ਨੂੰ ਸ਼ਾਇਦ ਚੰਗਾ ਨਹੀ ਲੱਗਦਾ ਸੀ । ਪਰ ਹੁਣ ਲੱਗਦਾ ਅਸਲ ਦੋਸਤ ਆਪਣੇ ਤਾ ਹੈਟਰ(ਅਲੋਚਕ) ਹੀ ਸੀ ਜੇ ਉਸ ਟਾਇਮ ਉਹਨਾਂ ਆਪਣੀ ਦੋਸਤੀ ਛੱਡ ਦਿੱਤੀ ਹੁੰਦੀ ਮੇਰੀਆਂ ਕਮੀਆਂ ਨਾ...
ਉਜਾਗਰ ਕੀਤੀਆਂ ਹੁੰਦੀਆਂ ਤਾ ਅੱਜ ਦਾ ਚੰਗਾ ਸਮਾ ਨਸੀਬ ਨਾ ਹੁੰਦਾ ਬੋਲਦੇ ਬੋਲਦੇ ਅੱਖਾ ਭਰ ਜਾਦੀਆਂ ਸਨ। ਫੇਰ ਕਹਿੰਦੇ ਅੱਜ ਵੀ ਮੈਂ ਉਨ੍ਹਾਂ ਬੰਦੇਆ ਨਾਲ ਜਿਹੜੇ ਦੇਖ ਕੇ ਰਾਹ ਬਦਲ ਲੈਦੇ ਸੀ ਉਹਨਾ ਦਾ ਹਾਲਚਾਲ ਪੁੱਛ ਕੇ ਹੀ ਅੱਗੇ ਲੰਘਦਾ ਆਪਣੇ ਤੋ ਉਹਨਾਂ ਜਿੰਨੀ ਮਿਹਨਤ ਨਹੀ ਹੁੰਦੀ ਕੀ ਅਸੀ ਆਪਣੀ ਜਿੰਦਗੀ ਭੁੱਲ ਕੇ ਉਹਨਾਂ ਦੀਆਂ ਕਮੀਆਂ ਲੱਭੀਏ। ਬਾਪੂ ਜੀ ਦੀ ਗੱਲ ਤਾ ਸੱਚੀ ਹੈ ਕੀ ਰੱਬ ਨੇ ਇਸ ਲਾਇਕ ਤਾ ਬਣ ਹੀ ਦਿੱਤਾ ਸਾਨੂੰ ਕੀ ਅਸੀ ਕਿਸੇ ਦੀ ਮਦਦ ਕਰ ਸਕੀਏ ਫੇਰ ਕਾਹਤੋ ਕਿਸੇ ਤੋ ਬਦਲੇ ਦੀ ਭਾਵਨਾ ਰੱਖਣੀ । ਗੱਲ ਤਾ ਸੱਚੀ ਏ,,,ਪਰ ਫੇਰ ਵੀ ਮੈਂ ਸੋਚਦਾ ਹਾਂ ਕੀ ਲੋਕ ਇੰਨੀ ਨਫਰਤ ਕਿਵੇ ਕਰ ਲੈਦੇ ਕਿਸੇ ਤੋ। ਸ਼ਾਇਦ ਰੱਬ ਹੀ ਕਰਵਾਉਦਾ ਹੋਣਾ ਨਹੀ ਤਾ ਲੋਕ ਕਿਉਂ ਨਫਰਤ ਕਰਨ ਕਿਸੇ ਤੋ।
Sandeep Rajwalia
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬੜੇ ਸਾਲਾਂ ਤੋਂ ਬਾਪੂ ਦੇ ਮਗਰ ਪਿਆ ਸੀ ਕਿ ਆਪਾਂ ਵੀ ਕੋਠੀ ਪਾ ਲਈਏ ਪਰ ਬਾਪੂ ਮੇਰੀ ਗੱਲ ਸੁਣਦਾ ਹੀ ਨਹੀਂ ਸੀ।ਬੇਬੇ ਨੂੰ ਪੁੱਛਣਾ ਤਾਂ ਬੇਬੇ ਤਾਂ ਨਵੀਂ ਕੋਠੀ ਦੀ ਗੱਲ ਸ਼ੁਰੂ ਕਰਦਿਆਂ ਹੀ ਉੱਠ ਕੇ ਚਲੇ ਜਾਇਆ ਕਰਦੀ ਸੀ। ਮੈਂ ਵੀ ਆਖ ਦਿੱਤਾ ਕਿ ਫੇਰ ਵੀਰ ਹੁਣੀ ਸਾਰੇ ਬਾਹਰ Continue Reading »
ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ.. ਛਿਆਸੀ ਸਤਾਸੀ ਦੇ ਦੌਰ ਵਿਚ ਮਾਨਸੇ ਤੋਂ ਸਿੱਧਾ ਇਥੇ ਬਦਲ ਕੇ ਆਉਣਾ ਇੰਝ ਸੀ ਜਿੱਦਾਂ ਕਿਸੇ ਨੂੰ ਅਮਰੀਕਾ ਤੋਂ ਸਿੱਧਾ ਅਫਗਾਨਿਸਤਾਨ ਭੇਜ ਦਿੱਤਾ ਗਿਆ ਹੋਵੇ! ਘਰੇ ਗਮਗੀਨ ਮਾਹੌਲ.. ਬੀਜੀ ਦਾਰ ਜੀ ਦੀ ਫੋਟੋ ਦਾ ਵਾਸਤਾ ਪਾਉਂਦੇ ਹੋਏ ਆਖਣ ਲੱਗੇ “ਬੇਟਾ ਪੀ.ਐਚ ਡੀ ਕਰਕੇ Continue Reading »
ਸੀਰਤ ਦੋ ਭਰਾਵਾਂ ਦੀ ਇਕੱਲੀ ਭੈਣ ਹੈ। ਗੁਰਮੁਖ ਸਿੰਘ ਤੇ ਹਰਨਾਮ ਕੋਰ ਨੇ ਬਹੁਤ ਹੀ ਲਾਡਾ ਤੇ ਚਾਵਾਂ ਨਾਲ ਪਾਲਿਆ ਸੀਰਤ ਨੂੰ। ਦੋਵੇਂ ਵੱਡੇ ਵੀਰ ਹਰਮਨ ਤੇ ਮਨਵੀਰ ਵੀ ਬਹੁਤ ਪਿਆਰ ਕਰਦੇ ਆਪਣੀ ਭੈਣ ਨੂੰ। ਜੋ ਕੁਝ ਮੰਗਣਾ, ਪਹਿਲੇ ਬੋਲ ਹੀ ਹਾਜਰ ਹੋ ਜਾਂਦਾ ਸੀ।ਨਿੱਕੀ ਜੀ ਜਦੋ ਸਾਰੇ ਘਰ ਵਿੱਚ Continue Reading »
“ਸੰਗਲੀ” ਮਾੜਕੂ ਜਿਹੇ ਕੁੱਤੇ ਦੇ ਗਲ ਵਿਚ ਸੰਗਲੀ ਪਾਈ ਸ਼ਹਿਰ ਦੇ ਪਾਰਕ ਦੇ ਗੇਟ ਕੋਲ ‘ਕਵਿਤਾ’ ਅਚਾਨਕ ਦਸ ਸਾਲ ਬਾਅਦ ਜਦ ਮੈਨੂੰ ਮਿਲ ਪਈ ਤਾਂ ਉਸਨੂੰ ਦੇਖ ਕੇ ਬਹੁਤ ਹੈਰਾਨੀ ਹੋਈ। ਕਾਲਜ ਦੇ ਗਿਣਵੇਂ ਨਾਵਾਂ ਵਿਚ ਆਉਂਦਾ ਉਸਦਾ ਸੁਹੱਪਣ ਮੰਨੋ ਖੰਭ ਲਾ ਕੇ ਉੱਡ ਚੁੱਕਾ ਸੀ। ਉਸਨੇ ਬੋਝਲ ਜਿਹੀਆਂ ਅੱਖਾਂ, Continue Reading »
ਭਾਂਡੇ ਮਾਂਝ ਰਹੀ ਸਾਂ ਵੇਹੜੇ ਚ ਬੈਠ ਕੇ ਬਾਹਰੋਂ ਦੋ ਬਾਲੜੀਆਂ ਦੀ ਅਵਾਜ ਆਈ । ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ। ਅੰਟੀ ਜੀ ਲੋਹੜੀ ਦਿਓ ! ਨਿੱਕੀਆਂ ਨਿੱਕੀਆਂ ਬੱਚੀਆਂ ਨੇ ਅਵਾਜ ਦਿੱਤੀ। ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਰਸੋਈ ਵੱਲ ਗਈ ਆਟੇ ਦੀ ਕੌਲੀ ਲਿਆ ਬੱਚੀਆਂ ਨੂੰ ਦਿੱਤੀ Continue Reading »
ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ Continue Reading »
ਜਦ ਮੈ ਆਪਣੇ pind ਦੇ ਸਰਕਾਰੀ ਸਕੂਲ ਵਿਚ ਅਠਵੀਂ ਜਮਾਤ ਵਿਚ ਪੜਦਾ ਸੀ ਤੇ ਓਹ ਨੌਵੀਂ ਜਮਾਤ ਵਿਚ ਪੜਦੀ ਸੀ ਮੈਨੂੰ ਜਿਦੰਗੀ ਚ ਉਦੋਂ ਪਹਿਲੀ ਵਾਰ ਮਹੋਬਤ ਹੋਈ ਸੀ ਮੈ ਓਹਨੂੰ ਪਾਕੇ ਬਹੂਤ ਖੁਸ਼ ਜਾ ਰਹਿਣ ਲੱਗ ਪਿਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਸਾਰੇ ਜਹਾਨ ਦੀ ਖੁਸ਼ੀ ਮਿਲ Continue Reading »
ਕਈ ਵੇਰ ਗੱਡੀ ਲੰਘ ਜਾਂਦੀ ਤਾਂ ਅਮ੍ਰਿਤਸਰ ਅੱਡੇ ਤੋਂ ਬੱਸ ਫੜ ਲੈਂਦਾ..! ਬਠਿੰਡਿਓਂ ਆਈ ਅਤੇ ਪਠਾਨਕੋਟ ਵੱਲ ਜਾਂਦੀ ਹੋਈ ਬੱਸ ਦਾ ਕੰਡਕਟਰ ਓਹੀ ਹੁੰਦਾ..ਪੰਜਾਹ ਕੂ ਸਾਲ..ਚਿੱਟੀ ਦਾਹੜੀ..ਹਸਮੁਖ ਜਿਹਾ..ਨਾਮ ਗੁਰਮੁਖ ਸਿੰਘ..ਮੁਹਾਂਦਰਾ ਬਿਲਕੁਲ ਹੀ ਬਾਬਾ ਠਾਰਾ ਸਿੰਘ ਜੀ ਵਰਗਾ..! ਮੇਰੇ ਵਾਕਿਫ ਹੋ ਗਏ..ਹੋਟਲ ਬਾਰੇ ਕਿੰਨੀਆਂ ਗੱਲਾਂ ਪੁੱਛਿਆ ਕਰਦੇ..ਟਿਕਟ ਵੱਲੋਂ ਆਖਦਾ ਪੁੱਤਰਾ ਰਹਿਣ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)